Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

Author: Karan Sharma

ਹੁਣ ਸਵੱਛਤਾ ਐਪ ‘ਤੇ ਦਿਓ ਗੰਦਗੀ ਦੀ ਸ਼ਿਕਾਇਤ: ਈ.ਓ. ਓਬਰਾਏ

ਹੁਣ ਸਵੱਛਤਾ ਐਪ ‘ਤੇ ਦਿਓ ਗੰਦਗੀ ਦੀ ਸ਼ਿਕਾਇਤ: ਈ.ਓ. ਓਬਰਾਏ

Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਾਜੀਵ ਓਬਰਾਏ ਨੇ ਕਰਤਾਰਪੁਰ ਇਲਾਕਾ ਨਿਵਾਸੀਆਂ ਨੂੰ ਸਵੱਛ ਭਾਰਤ ਬਾਰੇ ਜਾਗਰੁੱਕ ਕਰਦਿਆਂ ਕਿਹਾ ਕਿ ਉਹ ਕਰਤਾਰਪੁਰ ਸ਼ਹਿਰ ਵਿਚ ਗੰਦਗੀ ਦੀ ਸ਼ਿਕਾਇਤ “ਸਵੱਛਤਾ ਐਪ” ‘ਤੇ ਫੋਟੋ ਖਿਚ ਕੇ ਕਰ ਸਕਦੇ ਹਨ ਜਿਸ ਉੱਤੇ ਤੁਰੰਤ ਕਾਰਵਾਈ ਹੋਵੇਗੀ| ਇਸ ਸਬੰਧੀ ਨਗਰ ਕੌਂਸਲ ਦਾ ਸਟਾਫ਼ ਗਲੀ, ਮੁਹੱਲੇ, ਬਾਜ਼ਾਰਾਂ ਵਿਚ ਕੈਂਪ ਲਗਾਕੇ ਖੁੱਲੇ ਵਿਚ ਪਖਾਨਾ ਨਾ ਕਰਨ, ਗੰਦਗੀ ਨਾ ਫੈਲਾਉਣ ਅਤੇ ਸਫਾਈ ਸਬੰਧੀ ਸ਼ਿਕਾਇਤ ਫੋਟੋ ਖਿੱਚ ਕੇ “ਸਵੱਛਤਾ ਐਪ” ਰਾਹੀਂ ਭੇਜਣ ਬਾਰੇ ਵੀ ਜਾਗਰੁੱਕ ਕਰ ਰਿਹਾ ਹੈ ਅਤੇ ਲੋਕਾਂ ਨੂੰ ਮੌਕੇ ਤੇ ਹੀ ਫੋਨ 'ਚ ਸਵੱਛਤਾ ਐਪ ਇੰਸਟਾਲ ਕਰਵਾ ਰਿਹਾ ਹੈ| ਵਿਸ਼ਵਕਰਮਾ ਭਵਨ, ਕਮੇਟੀ ਬਾਜ਼ਾਰ ਵਿਖੇ ਲੱਗੇ ਇੱਕ ਕੈਂਪ ਵਿਚ ਸੈਨੇਟਰੀ ਇੰ. ਕੁਲਜੀਤ ਸਿੰਘ, ਕਲਰਕ ਸ਼ਿਵ ਕੁਮਾਰ ਭਾਰਦਵਾਜ, ਵਿਸ਼ਾਲ ਸ਼ਰਮਾ, ਸੀ.ਐਫ. ਸੁਰਿੰਦਰ ਕੁਮਾਰ, ਸ਼ੇਰ ਸਿੰਘ ਨੰਦਰਾ, ਪ੍ਰਮੋਦ ਕੁਮਾਰ, ਵਿਸ਼ਾਲ ਆਨੰਦ, ਜਗਤਾਰ ਸਿੰਘ ਉੱਭੀ, ਦੀਪਕ ਸ਼ਰਮਾ, ਗਗਨਦੀਪ ਸਿੰਘ ਆਦਿ ਮੌਜੂਦ ਸਨ|
‘ਆਪੀ’ ਨੇ ਸਹਿਯੋਗੀ ਪੰਚਾਇਤਾਂ ਨੂੰ ਕੀਤਾ ਸਨਮਾਨਿਤ

‘ਆਪੀ’ ਨੇ ਸਹਿਯੋਗੀ ਪੰਚਾਇਤਾਂ ਨੂੰ ਕੀਤਾ ਸਨਮਾਨਿਤ

News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਆਪੀ ਚੈਰੀਟੇਬਲ ਹਸਪਤਾਲ ਵੱਲੋਂ ਪਿਛਲੇ ਇੱਕ ਸਾਲ ਤੋਂ ਵੀ ਜਿਆਦਾ ਐਸ.ਵੀ.ਪੀ. ਕੈਨੇਡਾ ਦੇ ਮਧੂ ਸ਼ਰਮਾ ਦੇ ਸਹਿਯੋਗ ਨਾਲ ਕਰਤਾਰਪੁਰ ਇਲਾਕੇ ਦੇ ਕਈ ਪਿੰਡਾਂ ਵਿਚ ਮੁਫਤ ਮੈਡੀਕਲ ਕੈਂਪ ਲਗਾਏ ਗਏ| ਪਿੰਡਾ ਵਿਚ ਲਗਾਏ ਜਾਣ ਵਾਲੇ ਕੈਂਪਾਂ ਦਾ ਉੱਥੋਂ ਦੀਆਂ ਪੰਚਾਇਤਾਂ ਵੱਲੋਂ ਸਹਿਯੋਗ ਦੇਣ ਤੇ ਆਪੀ ਚੈਰੀਟੇਬਲ ਹਸਪਤਾਲ ਪ੍ਰਬੰਧਕਾਂ ਵੱਲੋਂ ਸਕੱਤਰ ਮੈਡਮ ਸੁਮਨ ਲਤਾ ਦੀ ਅਗੁਵਾਈ ਵਿਚ ਸਰਪੰਚਾ ਦਿਆਲਪੁਰ (ਕਪੂਰਥਲਾ) ਪਰਮਜੀਤ ਸਿੰਘ, ਪਿਆਰਾ ਲਾਲ ਨਵਾਂ ਪਿੰਡ, ਬਲਵਿੰਦਰ ਸਿੰਘ ਵਿਧੀਪੁਰ, ਸ਼ਿੰਗਾਰਾ ਸਿੰਘ ਹਸਨਮੁੰਡਾ, ਸਲਿੰਦਰ ਸਿੰਘ ਖੈਰਾਬਾਦ, ਕੁਲਵਿੰਦਰ ਸਿੰਘ ਮੰਦ ਮੋੜ ਅਤੇ ਸੋਹਣ ਲਾਲ ਬੜਾ ਪਿੰਡ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ|
ਸੈਂਟਰ ਆਫ਼ ਐਕਸੇਲੈਂਸ ਫਾਰ ਵੈਜੇਟੇਬਲਜ ਕਰਤਾਰਪੁਰ ਵਿਖੇ ਕਿਸਾਨ ਸਿਖਲਾਈ ਕੋਰਸ

ਸੈਂਟਰ ਆਫ਼ ਐਕਸੇਲੈਂਸ ਫਾਰ ਵੈਜੇਟੇਬਲਜ ਕਰਤਾਰਪੁਰ ਵਿਖੇ ਕਿਸਾਨ ਸਿਖਲਾਈ ਕੋਰਸ

Health, News
ਕਰਤਾਰਪੁਰ ਮੇਲ (Shiv Kumar Raju) >> ਸੈਂਟਰ ਆਫ਼ ਐਕਸੇਲੈਂਸ ਫਾਰ ਵੈਜੇਟਬਲਜ ਕਰਤਾਰਪੁਰ ਵਿਖੇ ਤਿੰਨ ਦਿਨਾਂ ਕਿਸਾਨ ਸਿਖਲਾਈ ਕੋਰਸ ਕਰਵਾਇਆ ਗਿਆ, ਜਿਸ ਦੌਰਾਨ ਡਾ. ਪੁਸ਼ਪਿੰਦਰ ਸਿੰਘ ਔਲਖ ਡਾਇਰੈਕਟਰ ਬਾਗਬਾਨੀ ਪੰਜਾਬ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਸੈਂਟਰ ਤੋਂ ਸਿਖਲਾਈ ਪ੍ਰਾਪਤ ਕਰਕੇ ਕਣਕ ਤੇ ਝੋਨੇ ਦੇ ਰਵਾਇਤੀ ਫਸਲੀ ਚੱਕਰ  ਵਿਚੋਂ ਬਾਹਰ ਨਿਕਲਣ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੈਂਟਰ ਆਫ਼ ਐਕਸੇਲੈਂਸ ਫਾਰ ਵੈਜੀਟੇਬਲਜ਼ ਕਰਤਾਰਪੁਰ ਵੱਲੋਂ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਟਰੇਨਿੰਗ ਜਿਵੇਂ ਰੋਗ ਰਹਿਤ ਪਨੀਰੀਆਂ ਤਿਆਰ ਕਰਨੀਆਂ, ਪੌਲੀਹਾਊਸ ਵਿੱਚ ਸਬਜ਼ੀਆਂ ਦੀ ਖੇਤੀ, ਮਾਰਕਿਟਿੰਗ ਤੇ ਸਾਂਭ ਸੰਭਾਲ ਆਦਿ ਸੰਬੰਧੀ ਜਰੁਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਸੈਂਟਰ ਆਫ਼ ਐਕਸੇਲੈਂਸ ਫਾਰ ਵੈਜੀਟੇਬਲਜ਼ ਵਲੋਂ ਕੀਤੇ ਕੰਮ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੈਂਟਰ  ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਿਹਾ ਹੈ, ਅਤੇ ਹੁਣ ਤੱਕ 600 ਤੋਂ ਜਿਆਦਾ ਕਿਸਾਨ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਸੰਬੰਧੀ ਟਰੇਨਿੰਗ ਲੈ ਚੁੱਕੇ ਹਨ। ਡਾ. ਦਲਜੀਤ ਸਿੰਘ
धूमधाम से मनाया जाएगा होली उत्सव

धूमधाम से मनाया जाएगा होली उत्सव

News, Religious
करतारपुर मेल (शिव कुमार राजू) >> गौसेवा महिला संकीर्तन मंडल करतारपुर द्वारा होली उत्सव गौशाला मंदिर में 24 फरवरी को बडी धूमधाम से मनाया जा रहा है| जानकारी देते मंडल प्रधान नीलम वर्मा ने बताया कि दोपहर दो बजे से संकीर्तन प्रारंभ होगा जिसमे फूलों व गुलाल की होली खेली जाएगी| ठाकुर जी से खेली जाने वाली होली के अलोकिक पलों में शामिल होने के लिए उन्होंने सभी प्रभु प्रेमियों को निमंत्रण दिया है|
करतारपुर में 11 सिद्ध शक्तिपीठों से पावन ज्योतीयों का आगमन 6-7 अप्रैल को

करतारपुर में 11 सिद्ध शक्तिपीठों से पावन ज्योतीयों का आगमन 6-7 अप्रैल को

News, Religious
करतारपुर मेल (शिव कुमार राजू) >> श्री गणेश ड्रामाटिक क्लब करतारपुर द्वारा समूह शहर निवासीयों के सहयोग से जगत जननी मां जगदंबा के 11 श्री सिद्ध शक्तिपीठों से पावन ज्योतीयों के आगमन संबंधी एक भव्य आयोजन छे-सात-आठ अप्रैल को माता शीतला मंदिर गंग्सर बाजार में करवाया जा रहा है| जानकारी देते क्लब के प्रधान संजीव भल्ला ने बताया कि 6 अप्रैल दिन शुक्रवार को पावन ज्योतीयों का आगमन भव्य शोभायात्रा के रूप में होगा| दो दिन रात्रि को महामाई का गुणगान होगा| श्री दुर्गा स्तुति के पाठ होंगे| आठ अप्रैल रविवार को सुबह कंजक पूजन के बाद पावन ज्योतीयों की विदाई की रस्म होगी| महामाई के भवन की शोभा देखने योग्य होगी|
ਨਸ਼ਿਆਂ ਖਿਲਾਫ਼ ਕਰਤਾਰਪੁਰ ਪੁਲਿਸ ਦੀ ਮੁਹਿੰਮ ਜਾਰੀ, 45 ਗ੍ਰਾਮ ਨਸ਼ੀਲੇ ਪਾਊਡਰ ਸਣੇ ਦੋ ਕਾਬੂ

ਨਸ਼ਿਆਂ ਖਿਲਾਫ਼ ਕਰਤਾਰਪੁਰ ਪੁਲਿਸ ਦੀ ਮੁਹਿੰਮ ਜਾਰੀ, 45 ਗ੍ਰਾਮ ਨਸ਼ੀਲੇ ਪਾਊਡਰ ਸਣੇ ਦੋ ਕਾਬੂ

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਥਾਣਾ ਕਰਤਾਰਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ‘ਤੇ ਨੁਕੇਲ ਕਸਦਿਆਂ ਦੋ ਵੱਖ ਵੱਖ ਮਾਮਲਿਆਂ ਵਿਚ 45 ਗ੍ਰਾਮ ਨਸ਼ੀਲੇ ਪਾਉਡਰ ਸਣੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ| ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਇੰਦਰਜੀਤ ਨੇ ਗਸ਼ਤ ਦੌਰਾਨ ਮੱਲੀਆਂ ਮੋੜ ਤੇ ਪੈਦਲ ਜਾ ਰਹੇ ਨੌਜਵਾਨ ਕੋਲੋਂ 25 ਗ੍ਰਾਮ ਅਤੇ ਦਿਆਲਪੁਰ ਅੱਡੇ ਉੱਤੇ ਇੱਕ ਹੋਰ ਨੌਜਵਾਨ ਕੋਲੋਂ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ| ਦੋਸ਼ੀਆਂ ਦੀ ਪਛਾਣ ਹਰਨੇਕ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮੱਲੀਆਂ ਹਾਲ ਨਿਵਾਸੀ ਮੁਹੱਲਾ ਬੋਹੜ ਵਾਲਾ ਕਰਤਾਰਪੁਰ ਅਤੇ ਹਰਜਿੰਦਰ ਸਿੰਘ ਉਰਫ ਨੰਨਾ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਹਮੀਰਾ ਜਿਲ੍ਹਾ ਕਪੂਰਥਲਾ ਵਜੋਂ ਹੋਈ| ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ|
SGPC ਮੈਂਬਰ ਰਣਜੀਤ ਕਾਹਲੋਂ ਦੀ ਗੱਡੀ ਨਾਲ ਹੋਈ ਆਹਮੋ ਸਾਹਮਣੀ ਟੱਕਰ, ਕਾਹਲੋਂ ਸਣੇ 8 ਜ਼ਖਮੀ

SGPC ਮੈਂਬਰ ਰਣਜੀਤ ਕਾਹਲੋਂ ਦੀ ਗੱਡੀ ਨਾਲ ਹੋਈ ਆਹਮੋ ਸਾਹਮਣੀ ਟੱਕਰ, ਕਾਹਲੋਂ ਸਣੇ 8 ਜ਼ਖਮੀ

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਨੇੜੇ ਨੈਸ਼ਨਲ ਹਾਈਵੇ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਕਾਹਲੋਂ ਦੀ ਗੱਡੀ ਦੀ ਸਾਹਮਣਿਓਂ ਆ ਰਹੀ ਗੱਡੀ ਨਾਲ ਟੱਕਰ ਹੋਣ ਕਾਰਨ 8 ਜਣੇ ਜ਼ਖਮੀ ਹੋ ਗਏ। ਇਸ ਹਾਦਸੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਕਲ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਨੂੰ ਜਿਥੇ ਸੱਟਾਂ ਵੱਜੀਆਂ ਉੱਥੇ ਆਪਣੇ ਪੁੱਤਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਛੱਡਣ ਜਾ ਰਿਹਾ ਪੂਰਾ ਪਰਿਵਾਰ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਕਰਤਾਰਪੁਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦਕਿ ਰਣਜੀਤ ਸਿੰਘ ਕਾਹਲੋਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮਹੇੜੂ ਪਿੰਡ ਦਾ ਪਰਿਵਾਰ ਆਪਣੇ ਪੁੱਤਰ ਕੁਲਦੀਪ ਕੁਮਾਰ ਨੂੰ ਵਿਦੇਸ਼ ਭੇਜਣ ਲਈ ਹਵਾਈ ਅੱਡੇ ਛੱਡਣ ਜਾ ਰਿਹਾ ਸੀ। ਇਸੇ ਦੌਰਾਨ ਕਰਤਾਰਪੁਰ ਨੇੜੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਸਕਾਰਪੀਓ ਗੱਡੀ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਗਲਤ ਪਾਸਿਓਂ ਸੜਕ ’ਤੇ ਜਾ ਰਹੀ ਸੀ ਤਾਂ ਸਾਹਮਣਿਓਂ ਆ ਰਹੀ ਜੀਪ ਨਾਲ ਹੀ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ’ਚ ਡਰਾਈਵਰ ਸ਼ਿਵ ਰਾਮ, ਕਿਰਨਦੀਪ ਕੌਰ, ਪ
ਕਾਹਲਵਾਂ ਵਿਚ “ਰਾਜੀਵ ਗਾਂਧੀ ਸੇਵਾ ਕੇਂਦਰ” ਦਾ ਉਦਘਾਟਨ

ਕਾਹਲਵਾਂ ਵਿਚ “ਰਾਜੀਵ ਗਾਂਧੀ ਸੇਵਾ ਕੇਂਦਰ” ਦਾ ਉਦਘਾਟਨ

Breaking News, News, Politics
ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਬਦਲੀ ਕਾਹਲਵਾਂ ਦੀ ਨੁਹਾਰ: ਚੌਧਰੀ ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਨਜਦੀਕੀ ਪਿੰਡ ਕਾਹਲਵਾਂ ਵਿਖੇ ਸਰਕਾਰ, ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈਜ਼. ਦੇ ਸਾਂਝੇ ਉਪਰਾਲੇ ਸਦਕਾ ਲੱਖਾਂ ਰੁਪਏ ਦੀ ਲਾਗਤ ਨਾਲ ਰਾਜੀਵ ਗਾਂਧੀ ਸੇਵਾ ਕੇਂਦਰ ਉਸਾਰਿਆ ਗਿਆ ਜਿਸਦਾ ਉਦਘਾਟਨ ਐਮ.ਪੀ. ਸੰਤੋਖ ਸਿੰਘ ਚੌਧਰੀ ਅਤੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੱਲੋਂ ਉਦਘਾਟਨੀ ਪੱਥਰ ਦੀ ਘੁੰਡ ਚੁਕਾਈ ਕਰਕੇ ਕੀਤਾ ਗਿਆ| ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਸਰਬਜੀਤ ਸ਼ੱਬਾ, ਯੂਥ ਆਗੂ ਦਲਬੀਰ ਕਾਲਾ, ਰਵੀ ਕੁਮਾਰ ਬਲਾਕ ਸੰਮਤੀ ਮੈਂਬਰ, ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨ ਟਰੱਸਟ ਕਰਤਾਰਪੁਰ ਦੇ ਪ੍ਰਧਾਨ ਹੀਰਾ ਲਾਲ ਖੋਸਲਾ, ਸਾਬਕਾ ਸਰਪੰਚ ਜਰਨੈਲ ਸਿੰਘ ਗਿੱਲ, ਪਿਆਰਾ ਸਿੰਘ ਸਰਪੰਚ, ਸ਼ਹਿਰੀ ਪ੍ਰਧਾਨ ਵੇਦ ਪ੍ਰਕਾਸ਼, ਅਮਰਜੀਤ ਸਿੰਘ ਕੰਗ ਬਲਾਕ ਪ੍ਰਧਾਨ, ਜੱਸੀ ਭੁੱਲਰ, ਕਾਕਾ ਭੁੱਲਰ, ਗੁਰਨਾਮ ਸਿੰਘ ਆਦਿ ਨੇ ਸਾਂਸਦ ਅਤੇ ਵਿਧਾਇਕ ਚੌਧਰੀ ਦਾ ਸਵਾਗਤ ਕੀਤਾ| ਸੰਬੋਧਨ ਦੌਰਾਨ ਸਾਂਸਦ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਪਿੰਡ ਕਾਹਲਵਾਂ ਦੀ ਨੁਹਾਰ ਬਦਲ ਗਈ ਹੈ| ਸਰਕਾਰ ਭਵਿ
ਮਾਤਾ ਗੁਜਰੀ ਖ਼ਾਲਸਾ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ, ਵਿਰਾਸਤੀ ਮੇਲੇ ਵਿਚ ਚਮਕਾਇਆ ਕਰਤਾਰਪੁਰ ਦਾ ਨਾਮ

ਮਾਤਾ ਗੁਜਰੀ ਖ਼ਾਲਸਾ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ, ਵਿਰਾਸਤੀ ਮੇਲੇ ਵਿਚ ਚਮਕਾਇਆ ਕਰਤਾਰਪੁਰ ਦਾ ਨਾਮ

Breaking News, Education, Entertainment, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੀਆਂ ਛੇ ਵਿਦਿਆਰਥਣਾਂ ਨੇ ‘21ਵੇਂ ਹਮਦਰਦ ਵਿਰਾਸਤੀ ਮੇਲੇ’ ਵਿਚ ਡਾ. ਅਮਨਦੀਪ ਹੀਰਾ ਅਤੇ ਪ੍ਰੋ. ਰੁਚੀ ਦੀ ਅਗਵਾਈ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ| ਇਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਸ ਸੰਸਥਾ ਦੀਆਂ ਦੋ ਵਿਦਿਆਰਥਣਾਂ ਨਵਜੋਤ ਕੌਰ(ਬੀ.ਐੱਸ.ਸੀ ਕੰਪਿਊਟਰ ਸਾਇੰਸ ਸਮੈਸਟਰ ਛੇਵਾਂ) ਅਤੇ ਰਮਨਜੋਤ ਕੌਰ(ਬੀ.ਸੀ.ਏ. ਸਮੈਸਟਰ ਚੌਥਾ) ਨੇ ਇਸ ਮੇਲੇ ਵਿਚ ਹਿੱਸਾ ਲੈ ਰਹੀਆਂ 95 ਪ੍ਰਤੀਯੋਗੀਆਂ ਵਿਚੋਂ ਫਾਈਨਲ ਗੇੜ ਵਿਚ ਪਹੁੰਚ ਕੇ ਕ੍ਰਮਵਾਰ ਭਰੂਣ ਹੱਤਿਆ ਤੇ ਚੰਗੀ ਰਚਨਾ ਅਤੇ ਸੋਹਣਾ ਹਾਸਾ ਦਾ ਇਨਾਮ ਹਾਸਲ ਕੀਤਾ| ਕਾਲਜ ਦੇ ਪ੍ਰਿੰਸੀਪਲ ਪ੍ਰੋ. ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਦੀ ਇਸ ਮਾਣਯੋਗ ਪ੍ਰਾਪਤੀ ‘ਤੇ ਇਨ੍ਹਾਂ ਦੇ ਮਾਪਿਆਂ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਕੀਤੀ|
ਕਰਤਾਰਪੁਰ ਪੁੱਜੇ ਨਵਜੋਤ ਨੇ ਕਿਹਾ, “ਪੰਜਾਬ ਲਈ 6 ਮਾਰਚ ਹੋਵੇਗਾ ਇਤੀਹਾਸਿਕ ਦਿਨ”

ਕਰਤਾਰਪੁਰ ਪੁੱਜੇ ਨਵਜੋਤ ਨੇ ਕਿਹਾ, “ਪੰਜਾਬ ਲਈ 6 ਮਾਰਚ ਹੋਵੇਗਾ ਇਤੀਹਾਸਿਕ ਦਿਨ”

Breaking News, News, Politics, Religious
Kartarpur Mail (ਸ਼ਿਵ ਕੁਮਾਰ ਰਾਜੂ) >> ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜੰਗ-ਏ-ਆਜ਼ਾਦੀ ਸਮਾਰਕ ਦੇ ਦੂਜੇ ਪੜਾਅ ਨੂੰ ਲੋਕ ਅਰਪਣ ਕਰਨ ਲਈ ਪੰਜਾਬ ਸਰਕਾਰ ਵਲੋਂ 6 ਮਾਰਚ ਨੂੰ ਕਰਵਾਏ ਜਾ ਰਹੇ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਇਥੇ ਸਮਾਰਕ ਵਿਖੇ ਇਕ ਬੈਠਕ ਕੀਤੀ। ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ 6 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਸਮਾਰਕ ਨੂੰ ਲੋਕ ਅਰਪਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਤੇ ਸੂਬਾ ਸਰਕਾਰ ਵਲੋਂ ਇਕ ਯਾਦਗਾਰੀ ਸਮਾਗਮ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮਾਰਕ ਉਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਇਕ ਢੁੱਕਵੀਂ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਦੇਸ਼ ਨੂੰ ਬਰਤਾਨਵੀ ਸਾਮਰਾਜ ਦੇ ਪੰਜਿਆਂ ਤੋਂ ਮੁਕਤ ਕਰਵਾਉਣ ਲਈ ਵੱਢਮੁੱਲੀਆਂ ਕੁਰਬਾਨੀਆਂ ਦਿੱਤੀਆਂ ਸਨ। ਉਨ੍ਹਾਂ ਡਿਪਟੀ ਕਮਿਸ਼ਨਰ ਜਲੰਧਰ ਨੂੰ ਕਿਹਾ ਕਿ ਉਹ ਸਾਰੇ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਇਤਿਹਾਸਕ ਤੇ ਯਾਦਗਾਰੀ ਸਮਾਗਮ ਨੂੰ ਸਫ਼ਲ ਬਣਾਉਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸ

Welcome to

Kartarpur Mail

error: Content is protected !!