Sunday, January 20ਤੁਹਾਡੀ ਆਪਣੀ ਲੋਕਲ ਅਖ਼ਬਾਰ....

Author: Karan Sharma

ਕਰਤਾਰਪੁਰ: ਦਰਦਨਾਕ ਹਾਦਸੇ ‘ਚ ਐਕਟਿਵਾ ਸਵਾਰ ਦੀ ਮੌਤ, ਕਾਰ ਚਾਲਕ ਨੰਬਰ ਪਲੇਟ ਸਣੇ ਫਰਾਰ

ਕਰਤਾਰਪੁਰ: ਦਰਦਨਾਕ ਹਾਦਸੇ ‘ਚ ਐਕਟਿਵਾ ਸਵਾਰ ਦੀ ਮੌਤ, ਕਾਰ ਚਾਲਕ ਨੰਬਰ ਪਲੇਟ ਸਣੇ ਫਰਾਰ

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼ਾਮ ਕਰੀਬ 6.30 ਵਜੇ ਕਰਤਾਰਪੁਰ ਤੋਂ ਭੁਲੱਥ ਵੇਅਰ ਹਾਊਸ ਦੇ ਗੋਦਾਮਾਂ ਨਜ਼ਦੀਕ ਇਕ ਐਕਟਿਵਾ ਸਵਾਰ ਦੀ ਸੜਕੀ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਚਾਨਕ ਸਾਹਮਣੇ ਆਏ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਐਕਟਿਵਾ ਸਵਾਰ ਸਾਹਮਣੇ ਤੋਂ ਆ ਰਹੀ ਕਰੇਟਾ ਕਾਰ ਨਾਲ ਟਕਰਾ ਗਿਆ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਦਲੇਰ ਸਿੰਘ (65) ਪੁੱਤਰ ਮੁਖ਼ਤਾਰ ਸਿੰਘ ਵਾਸੀ ਮਕਸੂਦਪੁਰ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ।  ਹਾਦਸਾਗ੍ਰਸਤ ਕਰੇਟਾ ਕਾਰ। (ਫੋਟੋ: ਕਰਤਾਰਪੁਰ ਮੇਲ) ਹਾਦਸੇ ਦੇ ਤੁਰੰਤ ਬਾਅਦ ਕਰੇਟਾ ਕਾਰ ਦਾ ਚਾਲਕ ਗੱਡੀ ਦੀ ਨੰਬਰ ਪਲੇਟ ਉਤਾਰ ਕੇ ਅਤੇ ਜਰੂਰੀ ਸਮਾਨ ਲੈ ਕੇ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀ ਮੌਕੇ ਤੇ ਇਕੱਠਾ ਹੋਏ। ਮ੍ਰਿਤਕ ਦੇ ਬੇਟੇ ਹਰਵਿੰਦਰ ਸਿੰਘ ਨੇ ਪੁਲਿਸ 'ਤੇ ਢਿੱਲ ਵਰਤਣ ਦੇ ਦੋਸ਼ ਲਗਾਉਂਦੇ ਹੋਏ ਭੁਲੱਥ ਰੋਡ ਨੂੰ ਜਾਮ ਕਰ ਦਿੱਤਾ। ਕਰੀਬ 8.15 ਵਜੇ ਤੋਂ ਲੈ ਕੇ 9 ਵਜੇ ਤੱਕ ਸੜਕ ਜਾਮ ਰਹੀ। ਪੁਲਿਸ ਨੇ ਪਰਿਵਾਰਿਕ ਮੈਂਬਰਾਂ ਨੂੰ
ਕਰਤਾਰਪੁਰ: ਲੋਕਸਭਾ ਚੋਣਾਂ ਲਈ ਭਾਜਪਾ ਦੀ ਤਿਆਰੀ, ਨੌਜਵਾਨਾਂ ਨੂੰ ਵੰਡੀਆਂ ਜ਼ਿੰਮੇਵਾਰੀਆਂ

ਕਰਤਾਰਪੁਰ: ਲੋਕਸਭਾ ਚੋਣਾਂ ਲਈ ਭਾਜਪਾ ਦੀ ਤਿਆਰੀ, ਨੌਜਵਾਨਾਂ ਨੂੰ ਵੰਡੀਆਂ ਜ਼ਿੰਮੇਵਾਰੀਆਂ

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਭਾਰਤੀ ਜਨਤਾ ਪਾਰਟੀ ਮੰਡਲ ਕਰਤਾਰਪੁਰ ਵੱਲੋਂ ਪਾਰਟੀ ਦੇ ਅਧਾਰ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਬੈਠਕ ਯੂਥ ਪ੍ਰਧਾਨ ਵਿਸ਼ਾਲ ਆਨੰਦ ਦੀ ਅਗੁਵਾਈ ਹੇਠ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਮਰੀ, ਰਾਜੀਵ ਪਾਂਜਾ ਵਿਸ਼ੇਸ਼ ਤੌਰ ਤੇ ਪੁੱਜੇ ਜਿੱਥੇ ਉਨ੍ਹਾਂ ਦਾ ਸਵਾਗਤ ਬਾਲ ਕਿਸ਼ਨ, ਨਰਿੰਦਰ ਆਨੰਦ, ਪਵਨ ਮਰਵਾਹਾ, ਮਧੂਸੂਦਨ, ਗੁਰਚਰਨ ਸਿੰਘ ਲਾਲੀ , ਸੁਦਰਸ਼ਨ ਉਹਰੀ , ਸ਼ਿਵ ਦਰਸ਼ਨ ਵਰਮਾ, ਵਿਕਾਸ ਆਨੰਦ ਆਦਿ ਭਾਜਪਾ ਵਰਕਰਾਂ ਵਲੋਂ ਕੀਤਾ ਗਿਆ। ਇਸ ਮੌਕੇ ਭਾਜਪਾ ਯੁਵਾ ਵਰਗ ਨੂੰ ਪਾਰਟੀ ਪ੍ਰਤੀ ਉਤਸ਼ਾਹਿਤ ਕਰਦੇ ਹੋਏ ਅਤੇ ਯੁਵਾ ਮੋਰਚੇ ਨੂੰ ਮਜਬੂਤ ਕਰਦੇ ਹੋਏ ਪ੍ਰਧਾਨ ਵਿਸ਼ਾਲ ਆਨੰਦ ਵਲੋਂ ਕਰਤਾਰਪੁਰ ਦੇ ਨੋਜਵਾਨਾਂ ਨੂੰ ਪਾਰਟੀ ਦੀਆਂ ਅਹਿਮ ਜ਼ਿੰਮੇਵਾਰੀਆਂ ਵੰਡੀਆਂ ਗਈਆਂ ਜਿਸ ਮੁਤਾਬਕ ਵਿਕਾਸ ਬਜਾਜ ਅਤੇ ਪਰਮਬੀਰ ਸਿੰਘ ਨੂੰ ਜਰਨਲ ਸਕੱਤਰ, ਰਾਜਨ ਥਾਪਰ, ਹਰਜੋਤ ਪਾਲ, ਅਮਰਜੀਤ ਸਿੰਘ, ਸੰਦੀਪ ਸਿੰਘ,  ਅੰਕਿਤ ਸ਼ਰਮਾ ਨੂੰ ਮੀਤ ਪ੍ਰਧਾਨ, ਅਤੇ ਮਨਮੋਹਨ ਸਿੰਘ ਅਨੂਪ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਸਤਨ
ਕਰਤਾਰਪੁਰ: ਗੁਰੂਦੁਆਰਾ ਬਾਬਾ ਵਡਭਾਗ ਸਿੰਘ ਤੋਂ ਚੜਾਵਾ ਚੋਰੀ, ਝਾੜੀਆਂ ‘ਚੋਂ ਖਾਲੀ ਮਿਲੀਆਂ ਤਿੰਨ ਗੋਲਕਾਂ

ਕਰਤਾਰਪੁਰ: ਗੁਰੂਦੁਆਰਾ ਬਾਬਾ ਵਡਭਾਗ ਸਿੰਘ ਤੋਂ ਚੜਾਵਾ ਚੋਰੀ, ਝਾੜੀਆਂ ‘ਚੋਂ ਖਾਲੀ ਮਿਲੀਆਂ ਤਿੰਨ ਗੋਲਕਾਂ

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਗੁਰੂਦੁਆਰਾ ਜਨਮ ਸਥਾਨ ਬਾਬਾ ਵਡਭਾਗ ਸਿੰਘ ਜੀ 'ਤੇ ਚੜ੍ਹਨ ਵਾਲਾ ਚੜਾਵਾ ਚੋਰੀ ਹੋ ਗਿਆ ਹੈ। ਇਸ ਸਥਾਨ 'ਤੇ ਕੁੱਲ ਛੇ ਗੋਲਕਾਂ ਹਨ ਜਿਨ੍ਹਾਂ ਨੂੰ ਰਾਤ ਸਮੇਂ ਇਕ ਕਮਰੇ 'ਚ ਸੁਰੱਖਿਅਤ ਰੱਖਿਆ ਜਾਂਦਾ ਹੈ। ਗੋਲਕਾਂ ਨੂੰ ਲੱਗੇ ਤਾਲੇ ਟੁੱਟੇ ਮਿਲੇ। (ਫੋਟੋ: ਕਰਤਾਰਪੁਰ ਮੇਲ)ਇਨ੍ਹਾਂ ਗੋਲਕਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ। (ਫੋਟੋ: ਕਰਤਾਰਪੁਰ ਮੇਲ) ਬੀਤੀ ਰਾਤ 8.30 ਵਜੇ ਮੈਨੇਜਰ ਸਤਨਾਮ ਸਿੰਘ ਛੇ ਗੋਲਕਾਂ ਨੂੰ ਉਸੇ ਕਮਰੇ 'ਚ ਰੱਖ ਕੇ ਗਏ ਸਨ ਜਿਨ੍ਹਾਂ ਵਿੱਚੋਂ ਤਿੰਨ ਗੋਲਕਾਂ ਟੁੱਟੇ ਜਿੰਦਰਿਆਂ ਸਣੇ ਨੇੜਲੀ ਝਾੜੀਆਂ 'ਚੋਂ ਖਾਲੀ ਮਿਲੀਆਂ। ਰਾਤ ਕਰੀਬ 3 ਵਜੇ ਸਥਾਨ ਦੇ ਸੇਵਾਦਾਰ ਨੇ ਕਮਰੇ ਦੇ ਟੁੱਟੇ ਤਾਲੇ ਵੇਖੇ ਤਾਂ ਇਸ ਦੀ ਜਾਣਕਾਰੀ ਮੈਨੇਜਰ ਸਤਨਾਮ ਸਿੰਘ ਨੂੰ ਦਿੱਤੀ। ਸਤਨਾਮ ਸਿੰਘ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਤੇ ਪੁੱਜੇ ਇੰਸ. ਰਾਜੀਵ ਕੁਮਾਰ ਤੇ ਏ.ਐਸ.ਆਈ. ਇੰਦਰਜੀਤ ਸਿੰਘ ਨੇ ਜਾਂਚ ਆਰੰਭ ਦਿੱਤੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।
ਧੀਰਪੁਰ ਕਤਲ ਕਾਂਡ ਹੱਲ: ਪੁੱਤ ਨੇ ਹੀ ਵੱਢਿਆ ਸੀ ਪਿਤਾ, ਕਾਰਨ ਜਾਣ ਰਹਿ ਜਾਵੋਂਗੇ ਦੰਗ

ਧੀਰਪੁਰ ਕਤਲ ਕਾਂਡ ਹੱਲ: ਪੁੱਤ ਨੇ ਹੀ ਵੱਢਿਆ ਸੀ ਪਿਤਾ, ਕਾਰਨ ਜਾਣ ਰਹਿ ਜਾਵੋਂਗੇ ਦੰਗ

Breaking News, Crime, News, Uncategorized
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੀਤੀ 22 ਦਸੰਬਰ ਨੂੰ ਕਰਤਾਰਪੁਰ ਦੇ ਪਿੰਡ ਧੀਰਪੁਰ 'ਚ ਦਲਜੀਤ ਸਿੰਘ ਨਾਮ ਦੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਹੋਣ ਦੀ ਖਬਰ ਨੇ ਇਲਾਕੇ ਨੂੰ ਦਹਿਲਾ ਦਿੱਤਾ ਸੀ। ਮ੍ਰਿਤਕ ਦਲਜੀਤ ਦੇ ਪੁੱਤਰ ਰਣਜੀਤ ਸਿੰਘ ਨੇ ਬਿਆਨ ਦਿੱਤੇ ਸਨ ਕਿ ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਅਤੇ ਉਸਦੀ ਮਾਂ ਨੂੰ ਹਥਿਆਰਾਂ ਦਾ ਡਰ ਦੇ ਕੇ ਪਿਤਾ ਨੂੰ ਕਤਲ ਕਰ ਦਿੱਤਾ ਹੈ। ਕਰਤਾਰਪੁਰ ਦੀ ਪੁਲਿਸ ਨੇ ਹਰ ਪੱਖ ਤੋਂ ਜਦ ਇਸ ਕਤਲ ਕਾਂਡ ਦੀ ਜਾਂਚ ਕੀਤੀ ਤਾਂ ਜੋ ਸਾਹਮਣੇ ਆਇਆ ਉਹ ਹੈਰਾਨ ਕਰਨ ਵਾਲਾ ਸੀ।  ਇਥੇ ਕਲਿੱਕ ਕਰਕੇ ਦੇਖੋ ਕਤਲ ਵਾਲੀ ਰਾਤ ਦੀਆਂ ਤਸਵੀਰਾਂ ਅਤੇ ਪੁਲਿਸ ਦੀ ਜਾਂਚ ਦਲਜੀਤ ਸਿੰਘ ਦਾ ਕਤਲ ਕਿਸੇ ਅਣਪਛਾਤਿਆਂ ਨੇ ਨਹੀਂ ਸਗੋਂ ਉਸੇ ਦੇ ਸਕੇ ਪੁੱਤਰ ਰਣਜੀਤ ਸਿੰਘ ਨੇ ਹੀ ਕੀਤਾ ਸੀ। ਰਣਜੀਤ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਉਸਦਾ ਪਿਤਾ ਅਕਸਰ ਸ਼ਰਾਬ ਪੀ ਕੇ ਘਰ 'ਚ ਗਾਲੀ ਗਲੋਚ ਕਰਦੇ ਸਨ।  ਉਸ ਰਾਤ ਵੀ ਦੋਹਾਂ ਵਿਚਾਲੇ ਕਾਫੀ ਬਹਿਸ ਹੋਈ ਸੀ। ਰਣਜੀਤ ਨੇ ਦਾਤਰ ਨਾਲ ਆਪਣੇ ਪਿਤਾ ਨੂੰ ਇੰਨੀ ਬੇਰਹਿਮੀ ਨਾਲ ਵੱਢਿਆ ਜਿਵੇਂ ਕੋਈ ਓਪਰਾ ਵਾਰ ਕਰ ਰਿਹਾ ਹੋਵੇ।  ਕਤਲ
पाठ का भोग व रस्म पगड़ी 5 जनवरी को

पाठ का भोग व रस्म पगड़ी 5 जनवरी को

News, Religious
बड़े ही दुःखी हृदय से सूचित किया जाता है कि हमारे प्रिय श्री पवन कुमार अग्रवाल जी (वरिष्ठ सदस्य गौशाला प्रबंधक कमेटी) जोकि गत दिवस प्रभु चरणों में विलीन हो गए थे। उनकी आत्मिक शांति हेतु रखे गए श्री गरुड़ पुराण जी के पाठ का भोग व रस्म पगड़ी 5 जनवरी दिन शनिवार दोपहर 1 से 2 बजे तक स्थानीय गणु की बगीची में होगी।  शोकाग्रस्त: गौशाला प्रबंधक कमेटी 
ਲੋਕ ਭਲਾਈ ਵੱਲ ਹਿਊਮਨ ਰਾਈਟ ਵਿੰਗ ਦਾ ਕਦਮ, ਲੋੜਮੰਦਾਂ ਨੂੰ ਵੰਡਿਆ ਮੁਫ਼ਤ ਰਾਸ਼ਨ

ਲੋਕ ਭਲਾਈ ਵੱਲ ਹਿਊਮਨ ਰਾਈਟ ਵਿੰਗ ਦਾ ਕਦਮ, ਲੋੜਮੰਦਾਂ ਨੂੰ ਵੰਡਿਆ ਮੁਫ਼ਤ ਰਾਸ਼ਨ

Breaking News, News
Photo: Kartarpur Mail ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਹਿਊਮਨ ਰਾਈਟ ਵਿੰਗ ਹੈਲਪਲਾਈਨ ਦੀ ਕਰਤਾਰਪੁਰ ਯੂਨਿਟ ਵੱਲੋਂ ਪ੍ਰਧਾਨ ਵਰਿੰਦਰ ਸ਼ਰਮਾ ਦੀ ਦੇਖਰੇਖ ਹੇਠ ਸਥਾਨਕ ਵਿਸ਼ਵਕਰਮਾ ਭਵਨ 'ਚ ਉਲੀਕੇ ਇਕ ਪ੍ਰੋਗਰਾਮ ਦੌਰਾਨ 20 ਜ਼ਰੂਰਤਮੰਦ ਪਰਿਵਾਰਾਂ ਨੂੰ ਫ੍ਰੀ ਰਾਸ਼ਨ ਵੰਡਿਆ। ਇਸ ਮੌਕੇ ਮੁੱਖ ਮਹਿਮਾਨ ਹੀਰਾ ਲਾਲ ਖੋਸਲਾ ਦਾ ਸਵਾਗਤ ਸਿਰੋਪਾ ਭੇਟ ਕਰਕੇ ਕੀਤਾ ਗਿਆ। ਖੋਸਲਾ ਵੱਲੋਂ ਹਿਊਮਨ ਰਾਈਟ ਵਿੰਗ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ।  ਇਸ ਮੌਕੇ ਪੁੱਜੇ ਪਤਵੰਤਿਆਂ 'ਚ ਮੈਡਮ ਸੁਮਨ ਲਤਾ ਕਲਹਣ (ਆਪੀ ਚੈਰੀਟੇਬਲ ਹਸਪਤਾਲ), ਪ੍ਰਿੰਸ ਅਰੋੜਾ, ਕੌਂਸਲਰ ਸੇਵਾ ਸਿੰਘ, ਪ੍ਰਵੀਨ ਕੁਮਾਰੀ ਸ਼ਰਮਾ, ਰਾਣੀ, ਮਲਕੀਤ ਸਿੰਘ, ਰਾਜਕੁਮਾਰ ਬੈਂਸ, ਜੁਝਾਰ ਸਿੰਘ (ਪ੍ਰਧਾਨ ਵਿਸ਼ਵਕਰਮਾ ਭਵਨ) ਤੋਂ ਇਲਾਵਾ ਵਿੰਗ ਦੇ ਆਗੂ ਅਸ਼ੋਕ ਮੱਟੂ, ਵਿਜੈ ਠਾਕੁਰ, ਦੀਪੀ ਸੇਠ, ਨਰਿੰਦਰ ਨੰਦੀ, ਸ਼ਿਵ ਕੁਮਾਰ ਰਾਜੂ, ਜਸਵੰਤ ਵਰਮਾ, ਵਿਕਰਮਜੀਤ ਸਿੰਘ ਬੱਬਲ, ਵਰਿੰਦਰ ਆਨੰਦ, ਮੁਕੇਸ਼ ਸ਼ੁਕਲਾ ਅਤੇ ਅਨਿਲ ਸ਼ਰਮਾ, ਜਸਵਿੰਦਰ ਬਬਲਾ, ਰਾਜ ਕੁਮਾਰ, ਵਰਿੰਦਰ ਸ਼ਰਮਾ, ਗੋਪਾਲ ਸੂਦ, ਸਵਰਨ ਕਾਲਾ, ਸੋਨੂੰ ਸਭਰਵਾਲ, ਦਲਵੀਰ
ਕਿਸਾਨਾਂ ਦਾ ਸਰਕਾਰ ਖ਼ਿਲਾਫ਼ ਰੋਸ ਲਗਾਤਾਰ ਜਾਰੀ, ਕਰਤਾਰਪੁਰ ‘ਚ ਹੋਇਆ ਭਾਰੀ ਇਕੱਠ

ਕਿਸਾਨਾਂ ਦਾ ਸਰਕਾਰ ਖ਼ਿਲਾਫ਼ ਰੋਸ ਲਗਾਤਾਰ ਜਾਰੀ, ਕਰਤਾਰਪੁਰ ‘ਚ ਹੋਇਆ ਭਾਰੀ ਇਕੱਠ

Breaking News, News, Politics
ਕਰਤਾਰਪੁਰ ਮੇਲ (ਸ਼ਿਵ  ਕੁਮਾਰ ਰਾਜੂ) >>  ਭਾਰਤੀ ਕਿਸਾਨ ਯੂਨਿਅਨ ਕਾਦੀਆਂ ਵਲੋਂ ਅੱਜ ਆਪਣੀ ਅਹਿਮ ਮੀਟਿੰਗ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ ਅਤੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਸਵੀਰ ਸਿੰਘ ਲਿਟਾਂ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਕਿਸਾਨ ਵੀਰਾਂ ਵਲੋਂ ਨਵੇਂ ਵਰ੍ਹੇ ਦੀ ਆਮਦ ਮੌਕੇ ਗੁਰੂਘਰ ਸਰਬਤ ਭਲੇ ਦੀ ਅਰਦਾਸ ਉਪਰੰਤ ਸੂਬੇ ਅਤੇ ਦੇਸ਼ ਅੰਦਰਲੇ ਕਿਸਾਨੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਕਰਤਾਰਪੁਰ ਪ੍ਰਧਾਨ ਬਹਾਦਰ ਸਿੰਘ ਮੱਲੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਕਾਰਜਕਾਰ ਵੀ ਪੂਰਾ ਹੋਣ ਵਾਲਾ ਹੈ, ਪਰ ਕੇਂਦਰ ਸਰਕਾਰ ਨੇ ਹਾਲੇ ਵੀ ਸਵਾਮੀਨਾਥਨ ਰਿਪੋਰਟ ਲਾਗੂ ਨਹੀਂ ਕੀਤੀ ਹੈ। ਇਸ ਮੌਕੇ ਕਿਸਾਨ ਵੀਰਾਂ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਸਰਕਾਰ ਕਣਕ  ਦਾ ਮੁੱਲ 3500 ਰੁਪਏ ਪ੍ਰਤੀ ਕੁਇੰਟਲ , ਮੱਕੀ 2000 ਰੁਪਏ ਪ੍ਰਤੀ ਕੁਇੰਟਲ ਅਤੇ ਗੰਨੇ ਦਾ ਭਾਅ 400 ਰੁਪਏ ਪ੍ਰਤੀ ਕੁਇੰਟਲ ਤੈਅ ਕਰੇ। ਸਰਕਾਰ ਖਿਲਾਫ ਰੋਸ ਜਤਾਉਂਦੇ ਹੋਏ ਇਹ ਵੀ  ਕਿਹਾ ਕਿ ਦੋ ਸਾਲ ਬੀਤ ਜਾਣ ਮਗਰੋਂ ਆਲੂ ਦੀ ਫਸਲ ਸੂਬਾ ਸਰਕਾਰ ਦੀ ਕਿਸਾਨ ਮ
ਨਵੇਂ ਸਾਲ ‘ਤੇ ਵਿਧਾਇਕ ਚੌਧਰੀ ਨੇ ਰਿਬਨ ਕੱਟ ਕੇ ਕੀਤਾ ‘ਪ੍ਰਿੰਸ ਮੈਡੀਕਲ ਹਾਲ’ ਦਾ ਉਦਘਾਟਨ 

ਨਵੇਂ ਸਾਲ ‘ਤੇ ਵਿਧਾਇਕ ਚੌਧਰੀ ਨੇ ਰਿਬਨ ਕੱਟ ਕੇ ਕੀਤਾ ‘ਪ੍ਰਿੰਸ ਮੈਡੀਕਲ ਹਾਲ’ ਦਾ ਉਦਘਾਟਨ 

Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਨਵੇਂ ਸਾਲ ਮੌਕੇ ਪ੍ਰਿੰਸ ਮੈਡੀਕਲ ਹਾਲ, ਰੇਲਵੇ ਰੋਡ ਕਰਤਾਰਪੁਰ ਦਾ ਉਦਘਾਟਨ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਪ੍ਰਿੰਸ ਅਰੋੜਾ, ਨੀਰਜ ਅਰੋੜਾ, ਜਯੋਤੀ ਅਰੋੜਾ, ਅਨੂ ਅਰੋੜਾ, ਸੁਨੀਲ ਕਪੂਰ, ਪ੍ਰਿੰਸੀਪਲ ਆਰ.ਐਲ. ਸੈਲੀ, ਵੇਦ ਪ੍ਰਕਾਸ਼, ਰਾਜੂ ਅਰੋੜਾ, ਨਰੇਸ਼ ਅਗਰਵਾਲ, ਪ੍ਰਦੀਪ ਅਗਰਵਾਲ, ਦਿਨੇਸ਼ ਅਗਰਵਾਲ, ਸੁਰਜੀਤ ਸਿੰਘ ਵਾਲੀਆ, ਤੇਜਪਾਲ ਤੇਜੀ, ਗੁਰਦੀਪ ਮਿੰਟੂ, ਸੁਰਜਭਾਨ, ਬਾਲ ਮੁਕੰਦ ਬਾਲੀ, ਜਗਦੀਸ਼ ਜੱਗਾ, ਹੀਰਾ ਲਾਲ ਖੋਸਲਾ, ਮੋਹਿਤ ਸੇਠ, ਦੀਪੀ ਸੇਠ, ਮੁਹੰਮਦ ਅਖ਼ਤਰ ਸਲਮਾਨੀ, ਵਰਿੰਦਰ ਬਿੱਲਾ, ਅਨਿਲ ਸ਼ਰਮਾ, ਦੀਪਕ ਦੀਪਾ, ਵਰਿੰਦਰ ਆਨੰਦ, ਸੰਜੀਵ ਭੱਲਾ, ਰਾਜਨ ਸ਼ਰਮਾ, ਕਮਲਜੀਤ ਓਹਰੀ, ਗੋਪਾਲ ਸੂਦ, ਵਿਪਨ ਥਾਪਰ, ਹਰੀਪਾਲ, ਨਾਥੀ ਸਨੋਤਰਾ, ਅਸ਼ੋਕ ਬਿੱਟੂ, ਬਚਨ ਸਿੰਘ, ਪੱਪ, ਮਨਮੋਹਨ ਭਾਗੀ ਆਦਿ ਹਾਜ਼ਰ ਸਨ। ਇਹ ਵੀ ਪੜ੍ਹੋ: ♦ ਕਰਤਾਰਪੁਰ 'ਚ ਕਤਲ: ਪਰਿਵਾਰ ਸਾਹਮਣੇ ਵੱਢਿਆ, ਜਾਨ ਨਿਕਲਣ ਤੱਕ ਘਰ ਰਹੇ ਕਾਤਲ  ♦ ਸਹੀ ਨਿਕਲਿਆ ਪਿਤਾ ਦਾ ਸ਼ੱਕ, ਭੋਲੂ ਕੁੱਦੋਵਾਲ ਨ
ਪਿੰਡ ਹਸਨਮੁੰਡਾ ‘ਚ ਪਰਮਜੀਤ ਕੌਰ ਦੀ ਸ਼ਾਨਦਾਰ ਜਿੱਤ

ਪਿੰਡ ਹਸਨਮੁੰਡਾ ‘ਚ ਪਰਮਜੀਤ ਕੌਰ ਦੀ ਸ਼ਾਨਦਾਰ ਜਿੱਤ

Breaking News, News, Politics
ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪਿੰਡ ਹਸਨਮੁੰਡਾ 'ਚ ਪੰਚਾਇਤੀ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ। ਪੰਚਾਇਤੀ ਚੋਣਾਂ ਲਈ ਤਣਾਅਪੂਰਨ ਸ਼੍ਰੇਣੀ 'ਚ ਸ਼ਾਮਿਲ ਕੀਤੇ ਇਸ ਪਿੰਡ ਵਿਚ ਕੁੱਲ 642 ਵੋਟਾਂ ਹਨ ਜਿਨ੍ਹਾਂ ਵਿੱਚੋ 523 ਵੋਟਾਂ ਪੋਲ ਹੋਈਆਂ। 17 ਵੋਟਾਂ ਖਰਾਬ ਹੋਈਆਂ। ਇਨ੍ਹਾਂ ਵਿੱਚੋ 402 ਵੋਟਾਂ ਪਰਮਜੀਤ ਕੌਰ ਪਤਨੀ ਹਰਭਜਨ ਸਿੰਘ ਜਦਕਿ ਜੀਤ ਕੌਰ ਨੂੰ 104 ਵੋਟਾਂ ਭੁਗਤੀਆਂ। ਪਰਮੀਜਤ ਕੌਰ ਨੇ 298 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ਼ ਕੀਤੀ। ਦੂਜੇ ਪਾਸੇ ਪਰਮਜੀਤ ਦੇ ਹੱਕ 'ਚ ਚੋਣ ਮੈਦਾਨ 'ਚ ਉਤਰੇ ਸਾਰੇ ਪੰਚ ਲਖਵਿੰਦਰ ਕੌਰ, ਨਿਰਮਲ ਰਾਮ, ਮਹਿੰਦਰ ਪਾਲ, ਸੁਨੀਤਾ ਰਾਣੀ, ਸੁੱਚਾ ਸਿੰਘ ਵੀ ਜੇਤੂ ਰਹੇ। ਇਸ ਮੌਕੇ ਪਰਮਜੀਤ ਕੌਰ ਅਤੇ ਪੰਚਾ ਨੇ ਗੁਰੂਘਰ ਮੱਥਾ ਟੇਕਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਦੌਰਾਨ ਪਿੰਡ ਵਾਲਿਆਂ ਦਾ ਧੰਨਵਾਦ ਕਰਦਿਆਂ ਨਵੀਂ ਚੁਣੀ ਸਰਪੰਚ ਪਰਮਜੀਤ ਕੌਰ ਨੇ ਆਪਣੇ ਪਿੰਡ 'ਚ ਵਿਕਾਸ ਦੇ ਸਾਰੇ ਕੰਮ ਕਰਵਾਉਣ ਦੀ ਗੱਲ ਕਹੀ। ਜਿੱਤ ਦੀ ਖਬਰ ਸੁਣਦਿਆਂ ਹੀ ਪਰਮਜੀਤ ਕੌਰ ਦੇ ਸਮਰਥਕਾਂ ਨੇ ਭੰਗੜਾ ਪਾਇਆ ਅਤੇ
ਪਿੰਡ ਹਸਨਮੁੰਡਾ ‘ਚ ਪਰਮਜੀਤ ਕੌਰ ਦੇ ਹੱਥ ਮਜ਼ਬੂਤ, ਵੱਡੀ ਲੀਡ ਨਾਲ ਜਿੱਤ ਦਾ ਦਾਅਵਾ 

ਪਿੰਡ ਹਸਨਮੁੰਡਾ ‘ਚ ਪਰਮਜੀਤ ਕੌਰ ਦੇ ਹੱਥ ਮਜ਼ਬੂਤ, ਵੱਡੀ ਲੀਡ ਨਾਲ ਜਿੱਤ ਦਾ ਦਾਅਵਾ 

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪਿੰਡਾਂ ਅੰਦਰ ਸਿਆਸਤ ਪੂਰੀ ਭਖੀ ਹੋਈ ਹੈ। ਕਰਤਾਰਪੁਰ ਦੇ ਪਿੰਡ ਹਸਨ ਮੁੰਡਾ 'ਚ ਸਿਆਸੀ ਹਵਾ ਕਾਂਗਰਸ ਪੱਖੀ ਨਜ਼ਰ ਆ ਰਹੀ ਹੈ ਜਿੱਥੇ ਪਿੰਡ ਦੇ ਲੋਕਾਂ ਵੱਲੋਂ ਸਰਪੰਚੀ ਦੀ ਉਮੀਦਵਾਰ ਪਰਮਜੀਤ ਕੌਰ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ। ਕਾਂਗਰਸ ਦੇ ਸਮਰਥਨ 'ਤੇ ਚੋਣ ਲੜ੍ਹ ਰਹੀ ਪਰਮਜੀਤ ਕੌਰ ਵੱਲੋਂ ਡੋਰ-ਟੂ-ਡੋਰ ਪ੍ਰਚਾਰ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਪਿੰਡ ਵਾਲਿਆਂ ਵੱਲੋਂ ਉਨ੍ਹਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਲੋਕਾਂ ਤੋਂ ਮਿਲਦੇ ਸਾਥ ਦਾ ਹਵਾਲਾ ਦਿੰਦਿਆਂ ਪਰਮਜੀਤ ਕੌਰ ਨੇ ਦਾਅਵਾ ਕੀਤਾ ਕਿ ਉਹ ਵੋਟਾਂ ਦੇ ਵੱਡੇ ਫਰਕ ਨਾਲ ਇਹ ਚੋਣ ਜਿੱਤਣਗੇ। ਇਸ ਮੌਕੇ ਹਰਭਜਨ ਸਿੰਘ, ਦਲਬੀਰ ਸਿੰਘ, ਸੱਤਪਾਲ ਸਿੰਘ, ਸੁੱਚਾ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਤਰਸੇਮ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ ਦੇ ਨਾਲ ਦਲਜੀਤ ਕੌਰ, ਬਲਜੀਤ ਕੌਰ, ਰਮਨਦੀਪ ਕੌਰ, ਚਰਨ ਕੌਰ, ਸੁਖਦੀਪ ਕੌਰ, ਮਹਿੰਦਰ ਕੌਰ ਭਜਨ ਕੌਰ, ਗੁਰਪ੍ਰੀਤ ਕੌਰ, ਸੰਦੀਪ ਕੌਰ, ਕੁਲਵੀਰ ਕੌਰ, ਕੁਲਜੀਤ ਕੌਰ ਆਦਿ ਹਾਜ਼ਰ ਸਨ।

Welcome to

Kartarpur Mail

error: Content is protected !!