Friday, April 19ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ‘ਚ ਲੁਟੇਰਿਆਂ ਦਾ ਕਹਿਰ, ਨੂੰਹ-ਸੱਸ ‘ਤੇ ਹਮਲਾ-ਮਾਰੇ ਚਾਕੂ, ਦੇਖੋ ਤਸਵੀਰਾਂ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਵਿਚ ਖ਼ਤਰਨਾਕ ਲੁਟੇਰਿਆਂ ਨੇ ਦਸਤਕ ਦਿੱਤੀ ਹੈ ਜੋਕਿ ਅੱਜ ਸ਼ਾਮ ਕਰੀਬ 6.15 ਵਜੇ ਰਾਮਗੜੀਆ ਮੁਹੱਲੇ ਦੇ ਇਕ ਘਰ ਵਿਚ ਜ਼ਬਰੀ ਦਾਖਲ ਹੋਏ। ਲੁਟੇਰਿਆਂ ਦਾ ਗੁਰਪ੍ਰੀਤ ਕੌਰ ਪਤਨੀ ਸੁਖਚੈਨ ਸਿੰਘ (28) ਨੇ ਵਿਰੋਧ ਕਰਨਾ ਚਾਹਿਆ ਤਾਂ ਲੁਟੇਰੇ ਉਸਨੂੰ ਘਰ ਦੇ ਅੰਦਰ ਲੈ ਗਏ ਜਿੱਥੇ ਉਸਦੀ ਸੱਸ ਪਾਠ ਕਰ ਰਹੀ ਸੀ। ਹਮਲਾਵਰਾਂ ਨੇ ਗਹਿਣੇ ਅਤੇ ਰੁਪਏ ਦੀ ਮੰਗ ਕੀਤੀ ਜਿਸਤੋ ਬਾਅਦ ਸੱਸ-ਨੂੰਹ ‘ਤੇ ਚਾਕੂਆਂ ਨਾਲ ਵਾਰ ਕੀਤੇ। ਸੱਸ ਹਰਦੀਪ ਕੌਰ ਗੋਗਾ ਪਤਨੀ ਸੁਰਿੰਦਰ ਪਾਲ ਸਿੰਘ (ਫਰੈਂਡਸ ਸਟੂਡੀਓ ਵਾਲੇ) ਨੂੰ ਲੁਟੇਰਿਆਂ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਾਣਕਾਰੀ ਮੁਤਾਬਿਕ ਚਾਕੂ ਨਾਲ ਇੰਨੇ ਡੂੰਘੇ ਵਾਰ ਕੀਤੇ ਗਏ ਕਿ ਘਰ ਦਾ ਫਰਸ਼ ਖੂਨ ਨਾਲ ਭਰ ਗਿਆ ਅਤੇ ਚਾਕੂ ਹਰਦੀਪ ਕੌਰ ਦੇ ਪੇਟ ਵਿਚ ਹੀ ਰਹਿ ਗਿਆ।
ਮੌਕੇ ਤੇ ਇਕੱਠਾ ਹੋਏ ਲੋਕ। (ਫੋਟੋ: ਕਰਤਾਰਪੁਰ ਮੇਲ)
ਇਨ੍ਹਾਂ ਹੀ ਨਹੀਂ ਲੁਟੇਰਿਆਂ ਨੇ ਗਰਭਵਤੀ ਗੁਰਪ੍ਰੀਤ ਕੌਰ ਨੂੰ ਬੁਰੀ ਤਰ੍ਹਾਂ ਕੁੱਟਿਆ। ਜ਼ਖਮੀ ਗੁਰਪ੍ਰੀਤ ਕੌਰ ਨੇ ਇਸ ਸਾਰੀ ਘਟਨਾ ਬਾਰੇ ਦਸਦਿਆਂ ਕਿਹਾ ਕਿ 2 ਲੁਟੇਰੇ ਘਰ ਦੇ ਅੰਦਰ ਦਾਖਲ ਹੋਏ ਜਦਕਿ ਉਨ੍ਹਾਂ ਦੇ ਸਾਥੀ ਘਰ ਦੇ ਬਾਹਰ ਵੀ ਮੌਜੂਦ ਸਨ। ਲੁਟੇਰਿਆਂ ਨੇ ਕਾਲੇ ਕਪੜੇ ਅਤੇ ਕਾਲੀ ਟੋਪੀ ਪਾਈ ਹੋਈ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਐਸ.ਪੀ.ਡੀ. ਬਲਕਾਰ ਸਿੰਘ , ਡੀ.ਐਸ.ਪੀ. ਦਿਗਵਿਜੈ ਸਿੰਘ ਅਤੇ ਥਾਣਾ ਕਰਤਾਰਪੁਰ ਮੁਖੀ ਇੰਸ. ਰਾਜੀਵ ਕੁਮਾਰ ਪੁਲਿਸ ਪਾਰਟੀ ਸਣੇ ਮੌਕੇ ‘ਤੇ ਮਾਮਲੇ ਦੀ ਛਾਣਬੀਣ ਕਰ ਰਹੇ ਹਨ। ਫਿੰਗਰ ਪ੍ਰਿੰਟ ਟੀਮ ਵੀ ਪਹੁੰਚ ਰਹੀ ਹੈ।
ਵੱਡੀ ਗਿਣਤੀ ਵਿਚ ਲੋਕ ਘਟਨਾ ਵਾਲੇ ਸਥਾਨ ‘ਤੇ ਜਮਾ ਹਨ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।



Welcome to

Kartarpur Mail

error: Content is protected !!