Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਨਸ਼ਿਆਂ ਖਿਲਾਫ ਜਾਗਰੁੱਕ ਕਰੇਗੀ ਇਹ ਵੈਨ, ਹਰੀ ਝੰਡੀ ਮਗਰੋਂ ਪਿੰਡਾਂ ‘ਚ ਰਵਾਨਗੀ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੁੱਕ ਕਰਨ ਲਈ ਸਿਹਤ ਵਿਭਾਗ ਵੱਲੋਂ ਇਕ ਜਗਰੁੱਕਤਾ ਵੈਨ ਐਸ.ਐਮ.ਓ. ਕਰਤਾਰਪੁਰ ਡਾ. ਹਰਦੇਵ ਸਿੰਘ ਦੀ ਅਗੁਵਾਈ ‘ਚ ਵੱਖ ਵੱਖ ਪਿੰਡਾਂ ‘ਚ ਰਵਾਨਾ ਕੀਤੀ ਗਈ। ਇਸ ਮੌਕੇ ਐਸ.ਐਮ.ਓ. ਡਾ. ਹਰਦੇਵ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਸਿਹਤ ਲਈ ਕੋਹੜ ਹੈ, ਸਮਾਜ ਲਈ ਕਲੰਕ ਅਤੇ ਨਸ਼ਾ ਕਰਨ ਵਾਲੇ ਮਨੁੱਖ ਕਦੇ ਵੀ ਸਮਾਜਿਕ ਢਾਂਚੇ ਅੰਦਰ ਕੋਈ ਖਾਸ ਕਿਰਦਾਰ ਨਹੀਂ ਅਦਾ ਕਰਦੇ ਅਤੇ ਅਜਿਹੇ ਮਨੁੱਖ ਸਮਾਜ ਅੰਦਰ ਜ਼ੁਰਮ ਦੀ ਸਿਰਜਣਾ ਕਰਦੇ ਹਨ। ਸਾਨੂੰ ਹਮੇਸ਼ਾ ਚੰਗੇ ਸਮਾਜ ਦੀ ਸਿਰਜਣਾ ਲਈ ਆਪਣੇ ਆਸ ਪਾਸ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਜਾਗਰੁੱਕ ਕਰਕੇ ਉਸਨੂੰ ਨਸ਼ਿਆਂ ਤੋਂ ਪਰਹੇਜ਼ ਪ੍ਰਤੀ ਪ੍ਰੇਰਿਤ ਕਰਨਾ ਚਾਹੀਦਾ ਹੈ। 
ਇਸ ਮੌਕੇ ਡਾ. ਮਹਿੰਦਰਜੀਤ ਸਿੰਘ, ਡਾ. ਸਰਬਜੀਤ ਸਿੰਘ, ਬੀ.ਈ.ਈ. ਸ਼ਰਨਦੀਪ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਸ਼ਰਨਜੀਤ ਕੁਮਾਰ, ਵਿਨੋਦ ਕੁਮਾਰ, ਪ੍ਰਕਾਸ਼ ਸਿੰਘ, ਦੀਪਕ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।

Welcome to

Kartarpur Mail

error: Content is protected !!