Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਦਰਦਨਾਕ ਹਾਦਸੇ ‘ਚ ਐਕਟਿਵਾ ਸਵਾਰ ਦੀ ਮੌਤ, ਕਾਰ ਚਾਲਕ ਨੰਬਰ ਪਲੇਟ ਸਣੇ ਫਰਾਰ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼ਾਮ ਕਰੀਬ 6.30 ਵਜੇ ਕਰਤਾਰਪੁਰ ਤੋਂ ਭੁਲੱਥ ਵੇਅਰ ਹਾਊਸ ਦੇ ਗੋਦਾਮਾਂ ਨਜ਼ਦੀਕ ਇਕ ਐਕਟਿਵਾ ਸਵਾਰ ਦੀ ਸੜਕੀ ਹਾਦਸੇ ‘ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਚਾਨਕ ਸਾਹਮਣੇ ਆਏ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਐਕਟਿਵਾ ਸਵਾਰ ਸਾਹਮਣੇ ਤੋਂ ਆ ਰਹੀ ਕਰੇਟਾ ਕਾਰ ਨਾਲ ਟਕਰਾ ਗਿਆ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਦਲੇਰ ਸਿੰਘ (65) ਪੁੱਤਰ ਮੁਖ਼ਤਾਰ ਸਿੰਘ ਵਾਸੀ ਮਕਸੂਦਪੁਰ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। 

ਹਾਦਸਾਗ੍ਰਸਤ ਕਰੇਟਾ ਕਾਰ। (ਫੋਟੋ: ਕਰਤਾਰਪੁਰ ਮੇਲ)


ਹਾਦਸੇ ਦੇ ਤੁਰੰਤ ਬਾਅਦ ਕਰੇਟਾ ਕਾਰ ਦਾ ਚਾਲਕ ਗੱਡੀ ਦੀ ਨੰਬਰ ਪਲੇਟ ਉਤਾਰ ਕੇ ਅਤੇ ਜਰੂਰੀ ਸਮਾਨ ਲੈ ਕੇ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀ ਮੌਕੇ ਤੇ ਇਕੱਠਾ ਹੋਏ। ਮ੍ਰਿਤਕ ਦੇ ਬੇਟੇ ਹਰਵਿੰਦਰ ਸਿੰਘ ਨੇ ਪੁਲਿਸ ‘ਤੇ ਢਿੱਲ ਵਰਤਣ ਦੇ ਦੋਸ਼ ਲਗਾਉਂਦੇ ਹੋਏ ਭੁਲੱਥ ਰੋਡ ਨੂੰ ਜਾਮ ਕਰ ਦਿੱਤਾ। ਕਰੀਬ 8.15 ਵਜੇ ਤੋਂ ਲੈ ਕੇ 9 ਵਜੇ ਤੱਕ ਸੜਕ ਜਾਮ ਰਹੀ। ਪੁਲਿਸ ਨੇ ਪਰਿਵਾਰਿਕ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਜਲਦ ਹੀ ਕਾਰ ਚਾਲਕਾਂ ਨੂੰ ਕਾਬੂ ਕਰਲਿਆ ਜਾਵੇਗਾ ਜਿਸਤੋ ਬਾਅਦ ਜਾਮ ਖੁਲਵਾਇਆ ਗਿਆ। 


ਮੌਕੇ ਤੇ ਪੁੱਜੇ ਐਸ.ਐਚ.ਓ. ਇੰਸ. ਰਾਜੀਵ ਕੁਮਾਰ, ਏ.ਐਸ.ਆਈ. ਇੰਦਰਜੀਤ ਸਿੰਘ ਅਤੇ ਏ.ਐਸ.ਆਈ. ਕਾਬੁਲ ਸਿੰਘ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।  

Welcome to

Kartarpur Mail

error: Content is protected !!