Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

“ਜਾਕੋ ਰਾਖੇ ਸਾਈਆਂ”, ਕਰਤਾਰਪੁਰ ‘ਚ ਵਾਪਰਿਆ ਭਿਆਨਕ ਸੜ੍ਹਕੀ ਹਾਦਸਾ, ਬੁਰੀ ਤਰ੍ਹਾਂ ਨੁਕਸਾਨੀ ਕਾਰ, 4 ਜਖਮੀ

ਟੱਕਰ ਕਾਰਨ ਪੁੱਲ ‘ਤੇ ਬਣਿਆ ਖੰਬਾ ਨੁਕਸਾਨਿਆ ਗਿਆ ਅਤੇ ਹੇਠਾ ਵਾਲੇ ਪਾਸੇ ਡਿੱਗ ਗਿਆ. (ਫੋਟੋ: ਬਲਜੀਤ ਨੰਦਰਾ)

ਕਰਤਾਰਪੁਰ ਮੇਲ (ਬਲਜੀਤ ਸਿੰਘ ਨੰਦਰਾ) >> ਅੱਜ ਸਵੇਰ ਕਰੀਬ 8 ਵਜੇ ਜੀ.ਟੀ. ਰੋਡ ਕਰਤਾਰਪੁਰ ਦੇ ਪੁਲ ਉੱਪਰ ਇਕ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਈ. ਨਵੀਂ ਦਿੱਲੀ ਦੀ ਵੈਸਟ ਪਟੇਲ ਨਗਰ ਦੇ ਵਸਨੀਕ ਕਰਨ ਚਾਨਾ ਆਪਣੇ ਪਰਿਵਾਰ ਦੇ ਕੁੱਲ 4 ਮੈਂਬਰਾਂ ਨਾਲ (2 ਔਰਤਾਂ ਵੀ ਸ਼ਾਮਿਲ) ਦਿੱਲੀ ਤੋਂ ਅਮ੍ਰਿਤਸਰ ਜਾ ਰਹੇ ਸਨ ਕਿ ਕਰਤਾਰਪੁਰ ਪੁਲ ਦੇ ਉੱਪਰ ਉਨ੍ਹਾਂ ਦੀ ਹੋਂਡਾ ਸਿਟੀ ਕਾਰ (DL 4C AX 0356) ਬੇਕਾਬੂ ਹੁੰਦੀ ਹੋਈ ਪੁੱਲ ਦੇ ਡਿਵਾਈਡਰ ਨਾਲ ਟਕਰਾ ਗਈ. ਇਸਤੋਂ ਬਾਅਦ ਪੁਲ ਦੀ ਰੇਲਿੰਗ ‘ਤੇ ਚੜ ਕੇ ਖੰਬੇ ਨੂੰ ਤੋੜਦੀ ਹੋਈ ਮੁੜ ਪੁੱਲ ‘ਤੇ ਸਿੱਧੀ ਹੋ ਗਈ.

ਹਾਦਸਾ ਇੰਨ੍ਹਾ ਭਿਆਨਕ ਸੀ ਕਿ ਵੇਖਣ ਵਾਲਿਆਂ ਦੇ ਹੋਸ਼ ਉੱਡ ਗਏ. ਜੇਕਰ ਬਿਜਲੀ ਦਾ ਖੰਬਾ ਨਾ ਹੁੰਦਾ ਤਾਂ ਕਾਰ ਪੁੱਲ ਤੋ ਹੇਠਾ ਵੀ ਡਿੱਗ ਸਕਦੀ ਸੀ ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ. ਕਿਹਾ ਜਾ ਸਕਦਾ ਹੈ ਕਿ “ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਈ”.
ਫਿਲਹਾਲ ਕਾਰ ਸਵਾਰ ਗੰਭੀਰ ਜਖਮੀ ਹੋਈ ਹਨ ਜਿਨ੍ਹਾਂ ਨੂੰ ਰਾਹਗੀਰਾਂ ਅਤੇ 108 ਐਂਬੂਲੈਂਸ ਦੀ ਮਦਦ ਨਾਲ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਹੈ.

 

Advt.

Welcome to

Kartarpur Mail

error: Content is protected !!