Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

Kartarpur: ਮਿਨੀ ਕੰਟੇਨਰ ਨਾਲ ਭਿੜੀ ਇਨੋਵਾ, ਇਨੋਵਾ ‘ਚ ਸਵਾਰ ਸਨ ਇੰਟਰਨੈਸ਼ਨਲ ਸਟੂਡੇਂਸਟ, 1 ਦੀ ਮੌਤ, ਬੁਰੀ ਤਰ੍ਹਾਂ ਫਸੀ ਲਾਸ਼ ਨੂੰ ਅਜੇ ਵੀ ਕੱਢ ਰਹੀ ਹੈ ਪੁਲਿਸ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ‘ਚ ਮੰਗਲਵਾਰ ਦੀ ਸਵੇਰ ਭਿਆਨਕ ਹਾਦਸੇ ਨਾਲ ਚੜੀ। ਪਿੰਡ ਸਰਾਏ ਖ਼ਾਸ ਨਜ਼ਦੀਕ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੀ ਇਨੋਵਾ ਕਾਰ ਦੀ ਮਿਨੀ ਕੰਟੇਨਰ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੱਧੇ ਤੋਂ ਜ਼ਿਆਦਾ ਇਨੋਵਾ ਕਾਰ ਕੰਟੇਨਰ ਦੇ ਹੇਠਾ ਜਾ ਵੜੀ। ਇਸ ਦੌਰਾਨ ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਬੈਠੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸਦੀ ਲਾਸ਼ ਨੂੰ ਗੱਡੀ ਵਿੱਚੋ ਬਾਹਰ ਕੱਢਣ ਲਈ ਅਜੇ ਵੀ ਜੱਦੋਜ਼ਹਿਦ ਕੀਤੀ ਜਾ ਰਹੀ ਹੈ। 

ਜਾਣਕਾਰੀ ਮੁਤਾਬਕ ਇਨੋਵਾ ਕਾਰ ‘ਚ ਚਾਰ ਇੰਟਰਨੈਸ਼ਨਲ ਸਟੂਡੈਂਟਸ ਸਵਾਰ ਸੀ ਜੋਕਿ ਅੰਮ੍ਰਿਤਸਰ ਏਅਰਪੋਰਟ ਲਈ ਜਾ ਰਹੇ ਸਨ। ਇਹ ਵਿੱਦਿਆਰਥੀ ਜਲੰਧਰ ਦੇ ਇਕ ਨਿਜੀ ਇੰਸਟੀਚਿਊਟ ‘ਚ ਪੜ੍ਹਦੇ ਸਨ। ਹਾਦਸੇ ‘ਚ ਡਰਾਈਵਰ ਸਣੇ 3 ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਵਿੱਚੋਂ ਇਕ ਲੜਕੀ ਦੀ ਹਾਲਤ ਬੇਹੱਦ ਨਾਜੁੱਕ ਬਣੀ ਹੋਈ ਹੈ, ਜਦਕਿ ਇਕ ਹੋਰ ਲੜਕੀ ਨੂੰ ਖਰੋਚ ਤੱਕ ਨਹੀਂ ਆਈ। ਪਰ ਉਹ ਹਾਦਸੇ ਨਾਲ ਇਨ੍ਹੇ ਸਦਮੇ ‘ਚ ਹੈ ਕਿ ਕੁਝ ਵੀ ਬੋਲ ਨਹੀਂ ਪਾ ਰਹੀ।  108 ਐਂਬੂਲੈਂਸ ਨੇ ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਜਲੰਧਰ ਦੇ ਇਕ ਨਿਜੀ ਹਸਪਤਾਲ ਵਿਖੇ ਪਹੁੰਚਾਇਆ। 108 ਦੇ ਲਵਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਮੌਕੇ ‘ਤੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਦਾ ਕੀਤਾ। 

ਦੱਸਣਯੋਗ ਹੈ ਕਿ ਹਾਦਸਾ ਅੱਜ ਸਵੇਰ ਕਰੀਬ 6 ਵਜੇ ਹੋਇਆ ਜਦਕਿ ਪੁਲਿਸ ਹਾਦਸੇ ਵਾਲੀ ਥਾਂ ‘ਤੇ ਇਕ ਘੰਟੇ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਪੁੱਜੀ। ਫਿਲਹਾਲ ਕਰਤਾਰਪੁਰ ਦੇ ਥਾਣਾ ਮੁਖੀ ਬਲਵਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਲਾਸ਼ ਨੂੰ ਗੱਡੀ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

error: Content is protected !!