Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਦੀ ਇਹ ਕਾਤਲ ਸੜਕ, ਤਿੰਨ ਹਾਦਸੇ, ਦੋ ਮੌਤਾਂ, ਚਾਰ ਜ਼ਖਮੀ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ)>> ਅੱਜ ਸਵੇਰੇ 8 ਵਜੇ ਜੀ.ਟੀ. ਰੋਡ ਦਿਆਲਪੁਰ ਤੋਂ ਕਰਤਾਰਪੁਰ ਦਰਮਿਆਨ ਆਟੋ ਅਤੇ ਟਰੱਕ ਦੀ ਟੱਕਰ ਹੋਣ ਨਾਲ ਇਕ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀ ਹੋਏ ਹਨ। ਮ੍ਰਿਤਿਕਾ ਦੀ ਪਛਾਣ ਜਤਿੰਦਰ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਦਿਆਲਪੁਰ ਵਜੋਂ ਹੋਈ ਜਦਕਿ ਜ਼ਖਮੀ ਨੂਰ ਮੁਹੰਮਦ ਪੁੱਤਰ ਮਾਜਿਦ ਅਲੀ ਨਿਵਾਸੀ ਦਿਆਲਪੁਰ, ਬਬਲੂ ਪੁੱਤਰ ਮਨੀ ਭੂਸ਼ਨ ਸਿੰਘ ਵਾਸੀ ਦਿਆਲਪੁਰ ਅਤੇ ਪੂਨਮ ਪੁੱਤਰੀ ਲਲਿਤ ਪ੍ਰਸ਼ਾਦ ਨਿਵਾਸੀ ਦਿਆਲਪੁਰ ਦਾ ਸਿਵਲ ਹਸਪਤਾਲ ਕਰਤਾਰਪੁਰ ਵਿਖੇ ਜ਼ੇਰ-ਏ-ਇਲਾਜ ਹਨ। ਮੌਕੇ ਤੇ ਪੁੱਜੀ ਕਰਤਾਰਪੁਰ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ।
ਇਸੇ ਤਰ੍ਹਾਂ ਕੁਲਵੰਤ ਕੌਰ (58) ਪਤਨੀ ਸੁਰਿੰਦਰ ਸਿੰਘ ਨਿਵਾਸੀ ਪਿੰਡ ਭਦਾਸ ਭੁਲੱਥ ਕਪੂਰਥਲਾ ਦੀ ਹਾਦਸੇ ਦੌਰਾਨ ਮੌਤ ਹੋ ਗਈ। ਸਵੇਰ ਕਰੀਬ 10 ਵਜੇ ਆਪਣੇ ਪਤੀ ਨਾਲ ਸਕੂਟਰੀ ‘ਤੇ ਜਾ ਰਹੀ ਕੁਲਵੰਤ ਕੌਰ ਸੰਤੁਲਨ ਵਿਗੜਨ ਨਾਲ ਸਕੂਟਰੀ ਤੋਂ ਡਿੱਗ ਗਈ ਅਤੇ ਟਰੈਕਟਰ ਟਰਾਲੀ ਹੇਠਾ ਆ ਗਈ ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਿਕਾ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਇਸਤੋਂ ਇਲਾਵਾ ਜੀ.ਟੀ. ਰੋਡ ਦਿਆਲਪੁਰ ਨਜ਼ਦੀਕ ਪੈਟ੍ਰਲ ਪੰਪ ਕੋਲ ਅੱਗੇ ਜਾ ਰਹੇ ਟਰੱਕ ਨਾਲ ਮੋਟਰਸਾਈਕਲ ਸਵਾਰ ਨਵੀਨ ਪੁੱਤਰ ਪਿਆਰ ਚੰਦ ਵਾਸੀ ਕਿਸ਼ਨਗੜ ਟਕਰਾ ਕੇ ਜ਼ਖਮੀ ਹੋ ਗਿਆ ਜਿਸਨੂੰ ਸਿਵਲ ਹਸਪਤਾਲ ਕਰਤਾਰਪੁਰ ਲਿਆਉਂਦਾ ਗਿਆ ਹੈ।

ਇਹ ਵੀ ਪੜ੍ਹੋ:

Welcome to

Kartarpur Mail

error: Content is protected !!