Saturday, February 22ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਭਿਆਨਕ ਸੜਕ ਹਾਦਸੇ ਚ ਔਰਤ ਦੀ ਮੌਤ, 2 ਜ਼ਖਮੀ


ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂੂ

ਕਰਤਾਰਪੁਰ -ਕਪੂਰਥਲਾ ਸੜਕ ਤੇ ਅਜ ਸ਼ਾਮ ਖੁਸਰੋਪੁਰ ਪਿੰਡ ਦੇ ਕੋਲ ਇਕ ਐਕਟਿਵਾ , ਆਲਟੋ ਕਾਰ ਅਤੇ ਬਲੈਰੋ ਗੱਡੀ ਦੀ ਟੱਕਰ ਵਿਚ ਇਕ ਬਜ਼ੁਰਗ ਔਰਤ ਪਿਆਰੀ ਪਤਨੀ ਗਿਆਨ ਚੰਦ ਵਾਸੀ ਪਿੰਡ ਪਤੜਕਲਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦਾ ਪੁੱਤਰ ਕੁਲਦੀਪ ਗੰਭੀਰ ਜ਼ਖਮੀ ਹੋ ਗਿਆ।ਆਲਟੋ ਕਾਰ ਚਾਲਕ ਜੈਕਰਨ ਸਿੰਘ ਵਾਸੀ ਕਪੂਰਥਲਾ ਲੱਕ ਵਿਚ ਗੰਭੀਰ ਸੱਟ ਵੱਜੀ।ਮੌਕੇ ਤੇ ਥਾਣਾ ਕਰਤਾਰਪੁਰ ਤੋਂ ਪੁਹੰਚੇ ਏ ਐਸ ਆਈ ਕਾਬੁਲ ਸਿੰਘ ਨੇ ਲਾਸ਼ ਨੂੰ ਕਬਜੇ ਚ ਲੈ ਕੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਮਾਮਲੇ ਦੀ ਕਾਰਵਾਈ ਅਰੰਭੀ।

error: Content is protected !!