Thursday, June 4ਤੁਹਾਡੀ ਆਪਣੀ ਲੋਕਲ ਅਖ਼ਬਾਰ....

ਮੁਫ਼ਤ ਅੱਖਾਂ ਦੇ ਕੈਂਪ ਦਾ 416 ਮਰੀਜਾਂ ਨੇ ਲਿਆ ਲਾਹਾ, 79 ਮਰੀਜਾਂ ਦੇ ਹੋਣਗੇ ਆਪਰੇਸ਼ਨ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵਲੋਂ ਸਮਾਜ ਸੇਵਾ ਐਸੋਸੀਏਸ਼ਨ ਕਨੈਡਾ ਅਤੇ ਐੱਸ.ਵੀ.ਪੀ. ਕੈਨੇਡਾ ਦੇ ਸਹਿਯੋਗ ਨਾਲ ਸਵਰਗਵਾਸੀ ਬੀਬੀ ਗੁਰਦੇਵ ਕੌਰ ਰਿਹਾਲ ਜੀ ਦੀ ਯਾਦ ਵਿਚ ਸਾਲਾਨਾ ਮੁਫ਼ਤ ਅੱਖਾ ਦਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਾਹਿਰ ਡਾਕਟਰਾਂ ਵਲੋਂ 416 ਮਰੀਜ਼ਾਂ ਦੀ ਜਾਂਚ ਕੀਤੀ ਗਈ। 79 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ। ਮਰੀਜਾਂ ਨੂੰ ਦਵਾਈਆਂ ਮੁਫ਼ਤ ਦਿਤੀਆਂ ਗਈਆਂ। ਕੈਂਪ ਦਾ ਉਦਘਾਟਨ ਮਧੂ ਸੁਦਨ ਸ਼ਰਮਾ ਵਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਪ੍ਰਧਾਨ ਅਮਰ ਸਿੰਘ ਚਾਹਲ, ਸਕੱਤਰ ਮੈਡਮ ਸੁਮਨ ਲਤਾ ਕਲਹਣ, ਰਕੇਸ਼ ਜੋਸ਼ੀ, ਦਲੀਪ ਸਿੰਘ ਮੁਲਤਾਨੀ, ਯੋਗੇਸ਼ ਸੂਰੀ, ਬਿਮਲ ਜੈਨ, ਕਰਮਜੀਤ ਸਿੰਘ, ਬ੍ਰਿਗੇਡੀਅਰ ਮਨਜੀਤ ਸਿੰਘ ਆਦਿ ਹਾਜਰ ਸਨ।

error: Content is protected !!