Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਅੱਖਾਂ ਦਾ ਚੈੱਕਅੱਪ ਅਤੇ ਮੁਫ਼ਤ ਮੈਡੀਕਲ ਕੈਂਪ ਉਲੀਕਿਆ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵੱਲੋਂ ਐਨ.ਆਰ.ਆਈ. ਸਭਾ ਯੂ.ਐੱਸ.ਏ. ਵੱਲੋਂ ਪਿੰਡ ਜਲਾਲਪੁਰ ‘ਚ ਮੁਫ਼ਤ ਮੈਡੀਕਲ ਅਤੇ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ। 180 ਮਰੀਜ਼ਾਂ ਨੇ ਇਸ ਕੈਂਪ ਦਾ ਲਾਹਾ ਲਿਆ ਜਿਨ੍ਹਾਂ ਨੂੰ ਡਾਕਟਰਾਂ ਦੀ ਮਾਹਿਰ ਟੀਮ ਵਲੋਂ ਚੈੱਕ ਅੱਪ ਕਰਨ ਤੋਂ ਬਾਅਦ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। 24 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ।
ਇਸ ਮੌਕੇ ‘ਆਪੀ’ ਸੰਸਥਾ ਦੇ ਸਕੱਤਰ ਮੈਡਮ ਸੁਮਨ ਕਲਹਣ, ਅਮਰ ਸਿੰਘ, ਕਰਮਜੀਤ ਸਿੰਘ, ਪਰਮਜੀਤ ਸਿੰਘ, ਜਸਵੰਤ ਸਿੰਘ, ਲਖਵਿੰਦਰ ਸਿੰਘ, ਸਤਵਿੰਦਰ ਸਿੰਘ, ਸੁਖਵਿੰਦਰ ਸਿੰਘ, ਡਾ. ਐਮ.ਪੀ.ਐੱਸ. ਭਾਟੀਆ, ਡਾ. ਆਰਿਫ਼ ਇਕ਼ਬਾਲ, ਡਾ. ਰੂਹੀ ਅਰੋੜਾ, ਡਾ. ਰੋਹਿਤ ਮਲਹੋਤਰਾ, ਰਜੇਸ਼ ਕੁਮਾਰ, ਸੋਢੀ ਸਿੰਘ, ਸਰਬਜੀਤ ਕੌਰ, ਪ੍ਰੀਤਿ, ਸੁਰਿੰਦਰ ਕੁਮਾਰ, ਲਖਵਿੰਦਰ ਕੌਰ, ਕਵਿਤਾ, ਸੋਨੀਆ, ਸੁਮਨ, ਬਿੱਕਰ ਸਿੰਘ, ਦੀਨਾਨਾਥ, ਸਤਨਾਮ, ਨੀਲਮ, ਮਨਜੀਤ ਕੌਰ ਆਦਿ ਹਾਜ਼ਿਰ ਸਨ।



Welcome to

Kartarpur Mail

error: Content is protected !!