Tuesday, December 11ਤੁਹਾਡੀ ਆਪਣੀ ਲੋਕਲ ਅਖ਼ਬਾਰ....

‘ਆਪੀ’ ਵੱਲੋਂ ਕਰਤਾਰਪੁਰ ਦੇ ਹਰ ਵਾਰਡ ਵਿਚ ਲੱਗਣਗੇ ਮੁਫ਼ਤ ਮੈਡੀਕਲ ਕੈਂਪ: ਮੈਡਮ ਸੁਮਨ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪ੍ਰਸਿੱਧ ਸਮਾਜ ਸੇਵੀ ਸੰਸਥਾ ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵੱਲੋਂ ਇਲਾਕੇ ਦੇ ਪਿੰਡਾਂ ਵਿਚ ਫ੍ਰੀ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਅਤੇ ਹੁਣ ਕਰਤਾਰਪੁਰ ਸ਼ਹਿਰ ਦੇ ਹਰ ਵਾਰਡ ਵਿਚ ਵੀ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣਗੇ ਜਿਸ ਸਬੰਧੀ ਆਪੀ ਸੰਸਥਾ ਦੇ ਟਰੱਸਟੀਆਂ ਅਤੇ ਨਗਰ ਕੌਂਸਲਰਾਂ ਦੀ ਇਕ ਵਿਸ਼ੇਸ਼ ਬੈਠਕ ਮੈਡਮ ਸੁਮਨ ਲਤਾ ਕਲਹਣ ਦੀ ਅਗੁਵਾਈ ਵਿਚ ਹੋਈ ਜਿਸ ਵਿਚ ਵਾਰਡਾਂ ਵਿਚ ਕੈਂਪ ਲਗਾਉਣ ਸਬੰਧੀ ਵਿਚਾਰ ਵਟਾਂਦਰਾ ਅਤੇ ਰੂਪ ਰੇਖਾ ਤਿਆਰ ਕੀਤੀ ਗਈ। ਇਸ ਮੌਕੇ ਮੈਡਮ ਸੁਮਨ ਲਤਾ ਕਲਹਣ ਸੱਕਤਰ ਆਪੀ, ਅਮਰ ਸਿੰਘ, ਸੁਰਿੰਦਰ ਅਗਰਵਾਲ, ਕਰਮਜੀਤ ਸਿੰਘ, ਸਤੀਸ਼ ਗੁਪਤਾ, ਸਰਬਜੀਤ ਸਿੰਘ ,(ਸਾਰੇ ਟਰੱਸਟੀ); ਸੁਰਜਭਾਨ, ਪ੍ਰਿੰਸ ਅਰੋੜਾ, ਪ੍ਰਦੀਪ ਅਗਰਵਾਲ, ਜਗਦੀਸ਼ ਜੱਗਾ, ਅਮਰਜੀਤ ਕੌਰ, ਕੁਲਵਿੰਦਰ ਕੌਰ, (ਸਾਰੇ ਕੌਂਸਲਰ); ਤੋਂ ਇਲਾਵਾ ਸਟਾਫ ਦੇ ਰਾਜੇਸ਼ ਕੁਮਾਰ, ਸਰਬਜੀਤ ਕੌਰ, ਸੌਢੀ ਸਿੰਘ ਆਦਿ ਹਾਜ਼ਿਰ ਸਨ।

Welcome to

Kartarpur Mail

error: Content is protected !!