Monday, May 27ਤੁਹਾਡੀ ਆਪਣੀ ਲੋਕਲ ਅਖ਼ਬਾਰ....

‘ਆਪੀ’ ਨੇ ਲਗਾਇਆ ਮੁਫਤ ਦੰਦਾਂ ਦਾ ਕੈਂਪ, ਮਰੀਜਾਂ ਨੂੰ ਵੰਡੀਆਂ ਫ੍ਰੀ ਦਵਾਈਆਂ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪ੍ਰਸਿਧ ਸਮਾਜ ਸੇਵੀ ਸੰਸਥਾ ਆਪੀ ਚੈਰੀਟੇਬਲ ਹਸਪਤਾਲ ਵੱਲੋਂ ਮੈਡਮ ਸੁਮਨ ਲਤਾ ਕਲਹਣ ਦੀ ਦੇਖਰੇਖ ਹੇਠ ਸੀ.ਆਰ.ਪੀ.ਐਫ. ਕੈਂਪਸ (CRPF) ਸਰਾਏ ਖਾਸ ਵਿਖੇ ਮੁਫਤ ਦੰਦਾਂ ਦਾ ਚੈੱਕ-ਅਪ ਕੈਂਪ ਲਗਾਇਆ ਗਿਆ.

ਕੈਂਪ ਦਾ ਉਦਘਾਟਨ ਡੀ.ਐਸ.ਪੀ. ਤੰਜ਼ਿਮ ਸੰਮਥਨ ਨੇ ਰਿਬਨ ਕੱਟ ਕੇ ਕੀਤਾ. ਕੈਂਪ ਦੌਰਾਨ ਡਾ. ਮੋਹਿਤ ਭਾਰਦਵਾਜ, ਡਾ. ਗੁਰਸ਼ਰਨ ਕੌਰ, ਡਾ. ਇਸ਼ਾ ਨੇ 63 ਮਰੀਜਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ.

ਇਸ ਮੌਕੇ ਮੈਡਮ ਸੁਮਨ ਕਲਹਣ, ਅਮਰ ਸਿੰਘ, ਡੀ.ਆਈ.ਜੀ. ਦਰਸ਼ਨ ਲਾਲ ਗੋਲਾ, ਡਾ. ਅਨਮੋਲਦੀਪ ਸਿੰਘ, ਲੋਚਨ ਭਾਰਤੀ, ਐਸ.ਪੀ. ਸਿੰਘ (ਐਸ.ਆਈ.), ਨਰਿੰਦਰ ਸਿੰਘ (ਐਸ.ਐਮ.), ਯਾਦਵਿੰਦਰ ਸਿੰਘ (ਜੇ), ਮੋਹਿੰਦਰ ਸਿੰਘ (ਵੀ.ਐਚ.ਐਮ.), ਭਜਨ ਸਿੰਘ (ਸੀ.ਐਚ.ਐਮ), ਤੋਂ ਇਲਾਵਾ ਸੋਢੀ ਸਿੰਘ, ਸਰਬਜੀਤ ਕੌਰ, ਪ੍ਰੀਤੀ, ਸ਼ਾਮ ਸੁੰਦਰ, ਸੋਨੀਆ, ਦੀਨਾਨਾਥ, ਸਤਨਾਮ, ਨੇਹਾ ਆਦਿ ਹਾਜਿਰ ਸਨ.
Advt.
________
  
ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!