Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਮੁਫ਼ਤ ਮੈਡੀਕਲ ਕੈਂਪ ਦਾ 159 ਮਰੀਜਾਂ ਨੇ ਲਿਆ ਲਾਹਾ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਪ੍ਰਸਿੱਧ ਸਮਾਜ ਸੇਵੀ ਸੰਸਥਾ ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵਲੋਂ 76ਵਾਂ ਮੁਫ਼ਤ ਮੈਡੀਕਲ ਕੈੰਪ ਨੇੜਲੇ ਪਿੰਡ ਨਾਹਰ ਪੁਰ ਵਿਖੇ ਮਧੂ ਸ਼ਰਮਾ ਕਨੇਡਾ ਵਾਲਿਆਂ ਦੇ ਸਹਿਯੋਗ ਨਾਲ ਸਕੱਤਰ ਮੈਡਮ ਸੁਮਨ ਲਤਾ ਦੀ ਦੇਖਰੇਖ ਹੇਠ ਲਗਾਇਆ ਗਿਆ। ਕੈੰਪ ਦਾ ਉਦਘਾਟਨ ਜਗਜੀਤ ਸਿੰਘ (ਸਰਪੰਚ ਪਤੀ) ਨੇ ਰਿਬਨ ਕੱਟ ਕੇ ਕੀਤਾ। ਕੈੰਪ ਦੌਰਾਨ ਡਾ ਵਿਨੋਦ ਬਗਾ, ਡਾ ਰੂਹੀ ਅਰੋੜਾ,ਡਾ ਮੋਹਿਤ ਭਾਰਦਵਾਜ ਨੇ 159 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਮੁਫ਼ਤ ਦਿਤੀਆਂ। ਇਸ ਮੌਕੇ ਦਲਵਿੰਦਰ ਦਿਆਲਪੁਰੀ, ਮਾਨ ਸਿੰਘ, ਜਸਵੀਰ ਸਿੰਘ, ਲਕਸ਼ਮਣ ਸਿੰਘ, ਸੁਖਚੈਨ ਸਿੰਘ ਤੋਂ ਇਲਾਵਾ ਆਪੀ ਹਸਪਤਾਲ ਦਾ ਸਟਾਫ ਮੌਜੂਦ ਸੀ।

error: Content is protected !!