Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

ਜਾਰੀ ਹੈ ਲੋਕ ਭਲਾਈ: 69ਵੇਂ SVP ਮੈਡੀਕਲ ਕੈਂਪ ਦਾ ਹਮੀਰਾ ਵਾਸੀਆਂ ਨੇ ਲਿਆ ਲਾਹਾ

Kartarpur Mail (Shiv Kumar Raju) >> ਸਮਾਜ ਸੇਵੀ ਸੰਸਥਾ ‘ਆਪ’ ਵੱਲੋਂ ਮੈਡਮ ਸੁਮਨ ਲਤਾ ਕਲਹਣ ਦੀ ਯੋਗ ਅਗੁਵਾਈ ਹੇਠ NRI ਮਧੂ ਸ਼ਰਮਾ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਮੁਫ਼ਤ SVP ਮੈਡੀਕਲ ਕੈਂਪ ਦਾ ਸਿਲਸਿਲਾ ਜਾਰੀ ਹੈ। ਇਸੇ ਲੜ੍ਹੀ ਤਹਿਤ ਕਰਤਾਰਪੁਰ ਨਜ਼ਦੀਕ ਪੈਂਦੇ ਪਿੰਡ ਹਮੀਰਾ ‘ਚ 69ਵਾਂ ਕੈਂਪ ਉਲੀਕਿਆ ਗਿਆ ਜਿੱਥੇ ਮਾਹਿਰ ਡਾਕਟਰਾਂ ਦੀ ਟੀਮ ਨੇ ਹਮੀਰਾਵਾਸੀਆਂ ਦਾ ਚੈੱਕਅੱਪ ਕੀਤਾ ਅਤੇ ਪ੍ਰਬੰਧਕਾਂ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀ। ਕੈਂਪ ਦਾ ਕਰੀਬ 86 ਮਰੀਜ਼ਾਂ ਨੇ ਲਾਹਾ ਲਿਆ। 


ਕੈਂਪ ਦੀ ਸ਼ੁਰੂਆਤ ਗਾਇਕ ਦਲਵਿੰਦਰ ਦਿਆਲਪੁਰੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਸਰਪੰਚ ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ ਸੋਢੀ, ਰਤਨ ਸਿੰਘ, ਗੁਰਵੀਰ ਸਿੰਘ, ਸੁਖਦੇਵ ਰਾਜ ਆਦਿ ਹਾਜ਼ਰ ਸਨ। 


ਕੈਂਪ ਦੌਰਾਨ ਡਾ. ਵਿਨੋਦ ਬੱਗਾ, ਡਾ. ਰੂਹੀ ਅਰੋੜਾ, ਡਾ. ਮੋਹਿਤ ਭਾਰਦਵਾਜ ਅਤੇ ਡਾ. ਰੋਹਿਤ ਨੇ 86 ਮਰੀਜਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਤਕਸੀਮ ਕੀਤੀਆਂ। ਇਸ ਮੌਕੇ ਹਸਪਤਾਲ ਸਟਾਫ ਵਿੱਚੋ ਸੋਢੀ ਸਿੰਘ, ਪ੍ਰੀਤੀ, ਸੁਮਨ, ਮੁਕਤਾ, ਪਰੈਟੀ, ਦੀਨਾ ਨਾਥ, ਸੱਤਿਆਨਾਮ ਆਦਿ ਹਾਜ਼ਰ ਸਨ। 

error: Content is protected !!