Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਮੁਫ਼ਤ ਮੈਡੀਕਲ ਕੈਂਪ ਦਾ 64 ਮਰੀਜ਼ਾਂ ਨੇ ਲਿਆ ਲਾਹਾ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵੱਲੋਂ 65ਵਾਂ ਐਸ.ਵੀ.ਪੀ. ਮੁਫ਼ਤ ਮੈਡੀਕਲ ਕੈਂਪ ਮਧੂ ਸ਼ਰਮਾ ਕੈਨੇਡਾ ਦੇ ਸਹਿਯੋਗ ਨਾਲ ਮੈਡਮ ਸੁਮਨ ਲਤਾ ਕਲਹਣ ਦੀ ਦੇਖਰੇਖ ਹੇਠ ਨੇੜਲੇ ਪਿੰਡ ਭੱਠੇ ਦੇ ਐਲੀਮੈਂਟਰੀ ਸਕੂਲ ਵਿਖੇ ਲਗਾਇਆ ਗਿਆ ਜਿਸ ‘ਚ ਮਾਹਿਰ ਡਾਕਟਰਾਂ ਵਲੋਂ ਅੱਖਾਂ, ਦੰਦਾਂ ਅਤੇ ਹੋਰ ਬਿਮਾਰੀਆਂ ਦੇ 64 ਮਰੀਜ਼ਾਂ ਦਾ ਚੈਕਅੱਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। 

ਕੈਂਪ ਦੌਰਾਨ ਮਰੀਜ਼ਾਂ ਦਾ ਇਲਾਜ ਕਰਦੇ ਡਾਕਟਰ। (ਫੋਟੋ: ਕਰਤਾਰਪੁਰ ਮੇਲ)

ਕੈਂਪ ਦਾ ਉਦਘਾਟਨ ਸਰਪੰਚ ਬੀਬੀ ਹਰਭਜਨ ਕੌਰ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਅਮਰ ਸਿੰਘ, ਗੁਰਮੇਲ ਸਿੰਘ, ਗਰਾਮ ਪੰਚਾਇਤ ਪਿੰਡ ਭੱਠੇ, ਡਾ. ਰੂਹੀ ਅਰੋੜਾ, ਡਾ. ਭਾਵਨਾ ਗੁਪਤਾ, ਡਾ. ਈਸ਼ਾ, ਡਾ. ਆਰਿਫ਼ ਇਕਬਾਲ, ਸੋਢੀ ਸਿੰਘ, ਸਰਬਜੀਤ ਕੌਰ, ਪ੍ਰੀਤਿ, ਲਖਵਿੰਦਰ ਕੌਰ, ਮੁਕਤਾ, ਬਿੱਕਰ ਸਿੰਘ, ਸਤਨਾਮ, ਨੇਹਾ ਆਦਿ ਮੌਜੂਦ ਸਨ।

error: Content is protected !!