Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਭਾਰੀ ਮਾਤਰਾ ਚ ਹੈਰੋਇਨ ਸਮੇਤ 2 ਕਾਬੂ

ਕਰਤਾਰਪੁਰ ਮੇਲ/ ਸ਼ਿਵ ਕੁਮਾਰ ਰਾਜੂ : ਕਰਤਾਰਪੁਰ ਪੁਲਿਸ ਵਲੋਂ ਗੁਪਤ ਸੂਚਨਾ ਮਿਲਣ ਤੇ ਇਨੋਵਾ ਸਵਾਰ 2 ਵਿਅਕਤੀਆਂ ਨੂੰ ਭਾਰੀ ਮਾਤਰਾ ਚ ਹੈਰੋਇਨ ਸਮੇਤ ਗਿਰਫ਼ਤਾਰ ਕੀਤਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪੁਲਿਸ ਪਾਰਟੀ ਵਲੋਂ ਦਿਆਲਪੁਰ ਨਜਦੀਕ ਕੌਮੀ ਮਾਰਗ ਤੇ ਨਾਕੇਬੰਦੀ ਦੌਰਾਨ ਇਨੋਵਾ ਗਡੀ ਨੂੰ ਰੋਕਿਆ । ਸੂਤਰਾਂ ਦੀ ਮੰਨੀਏ ਤਾਂ ਕਰੀਬ ਇਕ ਕਿੱਲੋ ਹੈਰੋਇਨ ਬਰਾਮਦ ਹੋਈ ਹੈ ਪਰ ਇਸ ਬਾਰੇ ਪੁਲਿਸ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਹੀ ਸਾਫ ਹੋ ਸਕੇਗਾ। ਤਲਾਸ਼ੀ ਲੈਣ ਤੇ ਗਡੀ ਵਿਚ ਪਏ ਬੈਗ ਵਿਚੋਂ ਹੈਰੋਇਨ ਬਰਾਮਦ ਹੋਈ।ਪੁਲਿਸ ਵਲੋਂ ਕਾਰ ਸਵਾਰ ਨਿਸ਼ਾਨ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਗਿਰਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।

error: Content is protected !!