Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਦੱਸਵੀਂ ‘ਚ ਬੇਟੀ ਨੇ ਹਾਸਿਲ ਕੀਤੀ ਮੇਰਿਟ ਪੋਜੀਸ਼ਨ, ਪਿਤਾ ਦੀ ਮੌਤ ਤੋਂ ਬਾਅਦ ਛੋਟੀ ਜਹੀ ਦੁਕਾਨ ਕਰਕੇ ਪੜਾਉਂਦੀ ਮਾਂ ਦੇ ਛਲਕੇ ਖੁਸ਼ੀ ‘ਚ ਹੰਝੂ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦੱਸਵੀਂ ਦਾ ਨਤੀਜਾ ਐਲਾਨ ਕਰ ਦਿੱਤਾ ਹੈ ਜਿਸ ‘ਚ ਕਰਤਾਰਪੁਰ ਦੇ ਤਿੰਨ ਬੱਚਿਆਂ ਨੇ ਪੰਜਾਬ ਦੀ ਮੇਰਿਟ ‘ਚ ਆਪਣਾ ਨਾਮ ਦਰਜ ਕਰਵਾਇਆ ਹੈ| ਆਰਿਆ ਮਾਡਲ ਸਕੂਲ ਦੀ ਵਿੱਦਿਆਰਥਨ ਨਿਖਿਤਾ ਪੁੱਤਰੀ ਸਵ. ਦਵਿੰਦਰ ਕੁਮਾਰ ਨੇ 650 ਵਿੱਚੋਂ 615 ਨੰਬਰ ਹਾਸਿਲ ਕਰਕੇ ਪੰਜਾਬ ਭਰ ‘ਚੋਂ 24ਵਾਂ ਸਥਾਨ ਪ੍ਰਾਪਤ ਕੀਤਾ ਹੈ| ਨਿਖਿਤਾ ਦੀ ਇਸ ਸਫਲਤਾ ਨਾਲ ਆਰਿਆ ਮਾਡਲ ਸਕੂਲ ਤੇ ਖਾਸਕਰ ਉਸਦੇ ਪਰਿਵਾਰ ਵਿਚ ਬੇਹਦ ਖੁਸ਼ੀ ਵੇਖਣ ਨੂੰ ਮਿਲੀ| ਨਿਖਿਤਾ ਦੀ ਮਾਤਾ ਨੀਲ ਕਮਲ ਛੋਟੀ ਜਹੀ ਦੁਕਾਨ ਕਰਕੇ ਆਪਣੀ ਬੇਟੀਆਂ ਨੂੰ ਪੜ੍ਹਾ ਰਹੇ ਨੇ, ਮਾਂ ਨੀਲ ਕਮਲ ਨੂੰ ਜਦ ਬੇਟੀ ਵੱਲੋਂ ਮੇਰਿਟ ਲਿਸਟ ਵਿਚ ਸਥਾਨ ਹਾਸਿਲ ਕਰਨ ਦੀ ਖਬਰ ਮਿਲੀ ਤਾਂ ਉਨ੍ਹਾਂ ਦੀਆਂ ਅੱਖਾਂ ਵਿਚੋਂ ਨਿਕਲੇ ਹੰਝੂ ਮੱਲੋ ਮੱਲੀ ਖੁਸ਼ੀ ਦਾ ਇਜਹਾਰ ਕਰ ਗਏ| ਨਿਖਿਤਾ ਪੜ੍ਹ ਲਿਖ ਕੇ ਗਣਿਤ ਦਾ ਅਧਿਆਪਕ ਬਣਨਾ ਚਾਹੁੰਦੀ ਹੈ| ਆਰਿਆ ਮਾਡਲ ਸਕੂਲ ਦੇ ਚੇਅਰਮੈਨ ਪ੍ਰਦੀਪ ਕੁਮਾਰ ਅਤੇ ਪ੍ਰਿੰਸੀਪਲ ਮੈਡਮ ਮੰਜੂ ਬਾਲਾ ਨੇ ਨਿਖਿਤਾ ਦਾ ਮੁੰਹ ਮਿੱਠਾ ਕਰਵਾਕੇ ਭਵਿੱਖ ਵਿਚ ਉਸਦੀ ਕਾਮਯਾਬੀ ਲਈ ਦੁਆਵਾਂ ਕੀਤੀਆਂ|

 

ਇਸੇ ਤਰਾਂ ਗੁਰੂ ਅਰਜੁਨ ਦੇਵ ਸਕੂਲ ਦੀ ਨਵਦੀਪ ਕੌਰ ਤੇ ਮਾਤਾ ਗੁਜਰੀ ਸਕੂਲ ਦੀ ਜਸਰਾਜ ਕੌਰ ਨੇ ਵੀ ਚੰਗੇ ਨੰਬਰਾਂ ਨਾਲ ਮੇਰਿਟ ਲਿਸਟ ਵਿਚ ਆਪਣਾ ਨਾਮ ਦਾਖਲ ਕੀਤਾ|

error: Content is protected !!