Sunday, January 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਮੈਨੂੰ ਆਪਣੇ ਨਗਰ ਤੋਂ ਬੜਾ ਪਿਆਰ ਮਿਲਿਆ

Kartarpur Mail

ਮੈਨੂੰ ਆਪਣੇ ਨਗਰ ਤੋਂ ਬੜਾ ਪਿਆਰ ਮਿਲਿਆ

ਮੇਰੀ ਕਲਮ ਨੂੰ ਇੱਥੋਂ ਹੀ ਨਿਖਾਰ ਮਿਲਿਆ

ਮੈਨੂੰ ਇੱਥੇ ਦੇ ਹੀ ਲੋਕਾਂ ਨੇ ਹੈ ਤੁਰਨਾ ਸਿਖਾਇਆ

ਸਦਾ ਬੱਚਿਆਂ ਦੇ ਵਾਂਗੂੰ ਹੈ ਦੁਲਾਰ ਮਿਲਿਆ

ਮੇਰੇ ਆਪਣੇ ਹੀ ਵਿਚ ਕਈ ਕਮੀਆਂ ਨੇ ਹਾਲੇ

ਜੋ ਭੀ ਮਿਲਿਆ ਹੈ ਮੈਨੂੰ ਸੱਚਾ ਯਾਰ ਮਿਲਿਆ

ਦੀਦ ਰੱਬ ਦੀ ਨਹੀਂ ਕੀਤੀ ਨਾ ਹੀ ਤਲਬ ਹੈ ਜਾਗੀ

ਰੱਬ ਵਰਗੇ ਲੋਕਾਂ ਦਾ ਜੋ ਦੀਦਾਰ ਹੈ ਮਿਲਿਆ

ਬੇੜੀ ਡੱਕੇ ਡੋਲੇ ਖਾਣੋਂ ਪਹਿਲਾਂ ਲੱਗ ਗਈ ਕਿਨਾਰੇ

ਸਾਥ ਇਨ੍ਹਾਂ ਦਾ ਜੋ ਬਣ ਪਤਵਾਰ ਹੈ ਮਿਲਿਆ

ਕਦੇ ਡੋਲੇ ਨਾ ਈਮਾਨ ਇਹ ‘ਨਦਾਨ’ ਆਖਦਾ

ਮਸਾਂ ਮਸਾਂ ਮੈਨੂੰ ਇਨ੍ਹਾਂ ਸਤਿਕਾਰ ਮਿਲਿਆ

Welcome to

Kartarpur Mail

error: Content is protected !!