Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਿਸ ਤਰਾਂ

ਮੇਰੇ ਹਾਲਾਤ ਹੁਣ ਹੋਏ ਇਸ ਤਰਾਂ
ਆਪਣੇ ਪਰਛਾਵੇਂ ਤੋਂ ਡਰਾਂ ਨਾ ਕਿਸ ਤਰਾਂ|

ਕੀਤੇ ਜੋ ਪਾਪ ਬੁੱਕਲ ‘ਚ ਲੁੱਕਦੇ ਨਹੀਂ
ਜਿੰਦਗੀ ਕਹਿੰਦੀ ਤੇਰਾ ਇਤਬਾਰ ਕਰਾਂ ਕਿਸ ਤਰਾਂ|
ਬਿਨਾਂ ਲੇਖੇ ਜੋਖੇ ਕੱਢਨੀਂ ਨਹੀਂ ਜਾਨ ਰੱਬ ਨੇ
ਬੇਵੱਸ ਹਾਂ ਅਗਲਾ ਸਾਹ ਭਰਾਂ ਕਿਸ ਤਰਾਂ|
ਕੰਧ ਤੇ ਟੰਗਿਆ ਕਲੈਂਡਰ ਪੜ੍ਹ ਨਹੀਂ ਹੁੰਦਾ ਹੁਣ
ਅੱਧ ਟੁੱਟੇ ਸਾਹ ਹੋਏ ਹੁਣ ਭਰਾਂ ਕਿਸ ਤਰਾਂ|
ਮਾਂਪਿਓ ਨੂੰ ਭੁੱਲਿਆ ਜਿਸ ਦਿਖਾਇਆ ਜੱਗ ਸੀ
ਨੰਦਰਾਂ ਮਾਂਪਿਓ ਨੂੰ ਕਿਸ ਮੂੰਹੋਂ ਯਾਦ ਕਰਾਂ ਕਿਸ ਤਰਾਂ|

>> ਦਰਸ਼ਨ ਸਿੰਘ ਨੰਦਰਾ

Welcome to

Kartarpur Mail

error: Content is protected !!