Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰੇ ਰੱਜ ਰੱਜ ਮੇਰੇ ਨਾਲ ਪਿਆਰ…

ਕਰੇ ਰੱਜ ਰੱਜ ਮੇਰੇ ਨਾਲ ਪਿਆਰ, ਤੂੰ ਲੱਭੀ ਐਸਾ ਵਰ ਅੰਮੀਏ
ਜਿੱਥੇ ਸੱਚੇ ਦਿਲੋਂ ਮਿਲੇ ਸਤਿਕਾਰ, ਤੂੰ ਲੱਭੀ ਐਸਾ ਘਰ ਅੰਮੀਏ|
# ਦੁੱਖਾਂ ਨੂੰ ਵੰਡਾਵੇ ਜਿਹੜਾ, ਸੁੱਖ ਝੋਲੀ ਪਾਵੇ ਜਿਹੜਾ
ਨਿੱਘਾ ਨਿੱਘਾ ਦੇਵੇ ਮੈਨੂੰ ਪਿਆਰ ਉਹ
ਐਵੇਂ ਅਨਜਾਣੇ ‘ਚ ਭੁੱਲ ਚੁੱਕ ਹੋ ਜਾਵੇ ਜੇ
ਦੇਵੇ ਨਾ ਉਹ ਝੱਟ ਫਿੱਟਕਾਰ ਉਹ
ਮੇਰਾ ਨਾਂਓਂ ਲਵੇ ਵਾਰ ਵਾਰ ਨਾ ਲੱਗੇ ਓਤੋਂ ਡਰ ਅੰਮੀਏ
ਕਰੇ ਰੱਜ ਰੱਜ ਮੇਰੇ ਨਾਲ ਪਿਆਰ …
# ਲੱਖਾਂ ਲੱਖਾਂ ਸੀਸਾਂ ਤੇ ਦੁਆਵਾਂ ਲੈਣ ਵਾਲੀਏ ਨੀਂ
ਇਹ ਵੀ ਮੇਰਾ ਰੱਖ ਲਵੀਂ ਮਾਣ ਮਾਂ
ਚੰਗਾ ਤੇ ਸੁਨੱਖਾ ਹੋਵੇ ਹਾਨ ਮੇਰਾ ਅੰਮੀਏ ਨੀਂ
ਪਲੰਘੇ ਬੈਠਾਵੀ ਮੇਰਾ ਕਾਨ੍ਹ ਮਾਂ
ਜਦੋਂ ਸੱਚੇ ਸੁੱਚੇ ਕਰੇ ਇਕਰਾਰ ਤੇ ਸੀਨਾਂ ਜਾਵੇ ਠਰ ਅੰਮੀਏ
ਕਰੇ ਰੱਜ ਰੱਜ ਮੇਰੇ ਨਾਲ …
# ਦਿਓਰ ਜੇਠ, ਸਹੁਰਾ ਤੇ ਨਨਾਣ ਸੱਸ,ਸਾਰਿਆਂ ਤੇ
ਰੱਬ ਜਿੱਡਾ ਹੋਵੇ ਮੈਨੂੰ ਮਾਣ ਜੀ
ਜਿੱਥੇ ਹੋਣ ਗਊ ਤੇ ਗਰੀਬ ਦੀਆਂ ਕਦਰਾਂ
ਧੀਆਂ ਉੱਥੇ ਕਰੀਦੀਆਂ ਦਾਨ ਜੀ
ਲਾਲੀ ਮੁੱਖੜੇ ‘ਤੇ ਰਹੇ ਬੇਸੁਮਾਰ ਤੇ ਖੁਸ਼ੀਆਂ ਦੀ ਜ਼ਰ ਅੰਮੀਏ
ਕਰੇ ਰੱਜ ਰੱਜ ਮੇਰੇ ਨਾਲ …

>> ਲਾਲੀ ਕਰਤਾਰਪੁਰੀ

Welcome to

Kartarpur Mail

error: Content is protected !!